ਲੇਵਿਆਂ 10

ਮੋਸ਼ੇਹ ਨੇ ਹਾਰੋਨ ਦੇ ਚਾਚੇ ਉਜ਼ੀਏਲ ਦੇ ਪੁੱਤਰਾਂ ਮੀਸ਼ਾਏਲ ਅਤੇ ਅਲਸਾਫ਼ਾਨ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਇੱਥੇ ਆਓ। ਆਪਣੇ ਚਚੇਰੇ ਭਰਾਵਾਂ ਨੂੰ ਡੇਰੇ ਦੇ ਬਾਹਰ, ਪਵਿੱਤਰ ਅਸਥਾਨ ਦੇ ਸਾਹਮਣੇ ਤੋਂ ਦੂਰ ਲੈ ਜਾਓ।”

Leviticus 10:4 (UKJV) And Moses called Mishael and Elzaphan, the sons of Uzziel the uncle of Aaron, and said unto them, Come near, carry your brethren from before the sanctuary out of the camp.

2ਇਸ ਲਈ ਯਾਹਵੇਹ ਦੀ ਹਜ਼ੂਰੀ ਤੋਂ ਅੱਗ ਨਿਕਲੀ ਅਤੇ ਉਹਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹ ਯਾਹਵੇਹ ਦੇ ਅੱਗੇ ਮਰ ਗਏ।

3ਮੋਸ਼ੇਹ ਨੇ ਫਿਰ ਹਾਰੋਨ ਨੂੰ ਕਿਹਾ, “ਇਹ ਉਹ ਹੈ ਜਿਸ ਬਾਰੇ ਯਾਹਵੇਹ ਨੇ ਕਿਹਾ ਸੀ, “ ‘ਮੇਰੇ ਕੋਲ ਆਉਣ ਵਾਲਿਆਂ ਵਿੱਚ ਮੈਂ ਪਵਿੱਤਰ ਸਾਬਤ ਹੋਵਾਂਗਾ, ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਆਦਰ ਕੀਤਾ ਜਾਵੇਗਾ।’ ” ਪਰ ਹਾਰੋਨ ਚੁੱਪ ਰਿਹਾ।

4ਮੋਸ਼ੇਹ ਨੇ ਹਾਰੋਨ ਦੇ ਚਾਚੇ ਉਜ਼ੀਏਲ ਦੇ ਪੁੱਤਰਾਂ ਮੀਸ਼ਾਏਲ ਅਤੇ ਅਲਸਾਫ਼ਾਨ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਇੱਥੇ ਆਓ। ਆਪਣੇ ਚਚੇਰੇ ਭਰਾਵਾਂ ਨੂੰ ਡੇਰੇ ਦੇ ਬਾਹਰ, ਪਵਿੱਤਰ ਅਸਥਾਨ ਦੇ ਸਾਹਮਣੇ ਤੋਂ ਦੂਰ ਲੈ ਜਾਓ।”

5ਇਸ ਲਈ ਉਹ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਕੱਪੜਿਆਂ ਸਮੇਤ ਚੁੱਕਿਆ ਡੇਰੇ ਤੋਂ ਬਾਹਰ ਲੈ ਗਏ, ਜਿਵੇਂ ਮੋਸ਼ੇਹ ਨੇ ਹੁਕਮ ਦਿੱਤਾ ਸੀ।

6ਫ਼ੇਰ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਤੁਹਾਡੇ ਸਿਰ ਨੰਗੇ ਨਾ ਹੋਣ ਅਤੇ ਆਪਣੇ ਕੱਪੜੇ ਨਾ ਪਾੜੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ ਅਤੇ ਯਾਹਵੇਹ ਸਾਰੇ ਲੋਕਾਂ ਨਾਲ ਗੁੱਸੇ ਹੋ ਜਾਵੇਗਾ। ਪਰ ਤੁਹਾਡੇ ਰਿਸ਼ਤੇਦਾਰ, ਸਾਰੇ ਇਸਰਾਏਲੀ, ਉਹਨਾਂ ਲਈ ਸੋਗ ਕਰ ਸਕਦੇ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਅੱਗ ਦੁਆਰਾ ਤਬਾਹ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.