ਲੇਵਿਆਂ 11

ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡ ਦੇ ਹਨ ਅਤੇ ਚਾਰ-ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।

Leviticus 11:21 (UKJV) Yet these may all of you eat of every flying creeping thing that goes upon all four, which have legs above their feet, to leap likewise upon the earth;

19ਲਮਢੀਂਗ, ਹਰ ਕਿਸਮ ਦਾ ਬਗਲਾ, ਟਟੀਹਰੀ ਅਤੇ ਚਮਗਿੱਦੜ।

20“ ‘ਸਾਰੇ ਉੱਡਦੇ ਕੀੜੇ ਜੋ ਚਾਰ ਪੈਰਾ ਨਾਲ ਤੁਰਦੇ ਹਨ, ਤੁਹਾਡੇ ਲਈ ਅਸ਼ੁੱਧ ਮੰਨੇ ਜਾਣ।

21ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡ ਦੇ ਹਨ ਅਤੇ ਚਾਰ-ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।

22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ।

23ਪਰ ਹੋਰ ਸਾਰੇ ਉੱਡਣ ਵਾਲੇ ਅਤੇ ਘਿਸਰਨ ਵਾਲੇ ਕੀੜੇ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ, ਤੁਸੀਂ ਉਹਨਾਂ ਨੂੰ ਅਸ਼ੁੱਧ ਸਮਝਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.