18ਰਾਜਹੰਸ, ਉੱਲੂ, ਗਿੱਦ,
19ਲਮਢੀਂਗ, ਹਰ ਕਿਸਮ ਦਾ ਬਗਲਾ, ਟਟੀਹਰੀ ਅਤੇ ਚਮਗਿੱਦੜ।
20“ ‘ਸਾਰੇ ਉੱਡਦੇ ਕੀੜੇ ਜੋ ਚਾਰ ਪੈਰਾ ਨਾਲ ਤੁਰਦੇ ਹਨ, ਤੁਹਾਡੇ ਲਈ ਅਸ਼ੁੱਧ ਮੰਨੇ ਜਾਣ।
21ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡ ਦੇ ਹਨ ਅਤੇ ਚਾਰ-ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।
22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ।