1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,
2“ਇਸਰਾਏਲ ਦੇ ਲੋਕਾਂ ਨੂੰ ਆਖੋ, ‘ਜ਼ਮੀਨ ਉੱਤੇ ਰਹਿਣ ਵਾਲੇ ਇਹ ਉਹ ਸਾਰੇ ਜਾਨਵਰ ਹਨ ਜਿਨ੍ਹਾਂ ਦਾ ਮਾਸ ਤੁਸੀਂ ਖਾ ਸਕਦੇ ਹੋ।
3ਤੁਸੀਂ ਉਹਨਾਂ ਜਾਨਵਰਾਂ ਨੂੰ ਖਾ ਸਕਦੇ ਹੋ, ਜਿਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਉਹ ਉਗਾਲੀ ਕਰਦਾ ਹੋਵੇ।
4“ ‘ਕੁਝ ਅਜਿਹੇ ਪਸ਼ੂ ਹਨ ਜੋ ਸਿਰਫ ਉਗਾਲੀ ਕਰਦੇ ਹਨ ਪਰ ਉਹਨਾਂ ਦੇ ਖੁਰ ਪਾਟੇ ਹੋਏ ਨਹੀਂ ਹਨ, ਤੁਸੀਂ ਉਹਨਾਂ ਨੂੰ ਨਹੀਂ ਖਾਣਾ। ਊਠ, ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ।
5ਪਹਾੜੀ ਚੂਹਾ ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ।