ਲੇਵਿਆਂ 11

“ਇਸਰਾਏਲ ਦੇ ਲੋਕਾਂ ਨੂੰ ਆਖੋ, ‘ਜ਼ਮੀਨ ਉੱਤੇ ਰਹਿਣ ਵਾਲੇ ਇਹ ਉਹ ਸਾਰੇ ਜਾਨਵਰ ਹਨ ਜਿਨ੍ਹਾਂ ਦਾ ਮਾਸ ਤੁਸੀਂ ਖਾ ਸਕਦੇ ਹੋ।

Leviticus 11:2 (UKJV) Speak unto the children of Israel, saying, These are the beasts which all of you shall eat among all the beasts that are on the earth.

1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨੂੰ ਆਖੋ, ‘ਜ਼ਮੀਨ ਉੱਤੇ ਰਹਿਣ ਵਾਲੇ ਇਹ ਉਹ ਸਾਰੇ ਜਾਨਵਰ ਹਨ ਜਿਨ੍ਹਾਂ ਦਾ ਮਾਸ ਤੁਸੀਂ ਖਾ ਸਕਦੇ ਹੋ।

3ਤੁਸੀਂ ਉਹਨਾਂ ਜਾਨਵਰਾਂ ਨੂੰ ਖਾ ਸਕਦੇ ਹੋ, ਜਿਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਉਹ ਉਗਾਲੀ ਕਰਦਾ ਹੋਵੇ।

4“ ‘ਕੁਝ ਅਜਿਹੇ ਪਸ਼ੂ ਹਨ ਜੋ ਸਿਰਫ ਉਗਾਲੀ ਕਰਦੇ ਹਨ ਪਰ ਉਹਨਾਂ ਦੇ ਖੁਰ ਪਾਟੇ ਹੋਏ ਨਹੀਂ ਹਨ, ਤੁਸੀਂ ਉਹਨਾਂ ਨੂੰ ਨਹੀਂ ਖਾਣਾ। ਊਠ, ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.