33ਜੇਕਰ ਉਹਨਾਂ ਵਿੱਚੋਂ ਇੱਕ ਮਿੱਟੀ ਦੇ ਘੜੇ ਵਿੱਚ ਡਿੱਗਦਾ ਹੈ, ਤਾਂ ਉਸ ਵਿੱਚਲੀ ਹਰ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਤੁਸੀਂ ਉਸ ਘੜੇ ਨੂੰ ਤੋੜ ਦਿਓ।
34ਕੋਈ ਵੀ ਭੋਜਨ ਜੋ ਤੁਹਾਨੂੰ ਖਾਣ ਦੀ ਇਜਾਜ਼ਤ ਹੈ ਜੋ ਅਜਿਹੇ ਕਿਸੇ ਘੜੇ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ, ਅਸ਼ੁੱਧ ਹੈ ਅਤੇ ਕੋਈ ਵੀ ਪੀਣ ਵਾਲੇ ਪਦਾਰਥ ਜੋ ਅਜਿਹੇ ਘੜੇ ਵਿੱਚੋਂ ਪੀਤਾ ਗਿਆ ਹੋਵੇ, ਅਸ਼ੁੱਧ ਮੰਨਿਆ ਜਾਵੇਗਾ।
35ਕੋਈ ਵੀ ਚੀਜ਼ ਜਿਸ ਉੱਤੇ ਉਹਨਾਂ ਦੀ ਲਾਸ਼ ਡਿੱਗਦੀ ਹੈ, ਉਹ ਅਸ਼ੁੱਧ ਹੋ ਜਾਂਦੀ ਹੈ। ਇੱਕ ਤੰਦੂਰ ਜਾਂ ਖਾਣਾ ਪਕਾਉਣ ਵਾਲੇ ਘੜੇ ਤੋੜ ਦਿੱਤੇ ਜਾਣ। ਉਹ ਅਸ਼ੁੱਧ ਹਨ ਅਤੇ ਤੁਹਾਡੇ ਲਈ ਵੀ ਉਹ ਅਸ਼ੁੱਧ ਠਹਿਰਨਗੇ।
36ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ।
37ਜੇਕਰ ਕੋਈ ਲਾਸ਼ ਕਿਸੇ ਬੀਜ ਤੇ ਡਿੱਗ ਜਾਂਦੀ ਹੈ, ਤਾਂ ਉਹ ਸ਼ੁੱਧ ਰਹਿੰਦਾ ਹੈ।