ਲੇਵਿਆਂ 11

ਕੋਈ ਵੀ ਭੋਜਨ ਜੋ ਤੁਹਾਨੂੰ ਖਾਣ ਦੀ ਇਜਾਜ਼ਤ ਹੈ ਜੋ ਅਜਿਹੇ ਕਿਸੇ ਘੜੇ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ, ਅਸ਼ੁੱਧ ਹੈ ਅਤੇ ਕੋਈ ਵੀ ਪੀਣ ਵਾਲੇ ਪਦਾਰਥ ਜੋ ਅਜਿਹੇ ਘੜੇ ਵਿੱਚੋਂ ਪੀਤਾ ਗਿਆ ਹੋਵੇ, ਅਸ਼ੁੱਧ ਮੰਨਿਆ ਜਾਵੇਗਾ।

Leviticus 11:34 (UKJV) Of all food which may be eaten, that on which such water comes shall be unclean: and all drink that may be drunk in every such vessel shall be unclean.

32ਜਦੋਂ ਉਹਨਾਂ ਵਿੱਚੋਂ ਕੋਈ ਮਰ ਜਾਂਦਾ ਹੈ ਅਤੇ ਕਿਸੇ ਚੀਜ਼ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਵਸਤੂ ਭਾਵੇਂ ਕੋਈ ਵੀ ਹੋਵੇ, ਅਸ਼ੁੱਧ ਹੋਵੇਗੀ, ਭਾਵੇਂ ਉਹ ਲੱਕੜੀ, ਕੱਪੜੇ, ਚਮੜਾ ਜਾਂ ਤੱਪੜ ਦਾ ਬਣਿਆ ਹੋਵੇ। ਇਸਨੂੰ ਪਾਣੀ ਵਿੱਚ ਪਾਓ, ਇਹ ਸ਼ਾਮ ਤੱਕ ਅਸ਼ੁੱਧ ਰਹੇਗਾ ਅਤੇ ਫਿਰ ਇਹ ਸਾਫ਼ ਹੋ ਜਾਵੇਗਾ।

33ਜੇਕਰ ਉਹਨਾਂ ਵਿੱਚੋਂ ਇੱਕ ਮਿੱਟੀ ਦੇ ਘੜੇ ਵਿੱਚ ਡਿੱਗਦਾ ਹੈ, ਤਾਂ ਉਸ ਵਿੱਚਲੀ ਹਰ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਤੁਸੀਂ ਉਸ ਘੜੇ ਨੂੰ ਤੋੜ ਦਿਓ।

34ਕੋਈ ਵੀ ਭੋਜਨ ਜੋ ਤੁਹਾਨੂੰ ਖਾਣ ਦੀ ਇਜਾਜ਼ਤ ਹੈ ਜੋ ਅਜਿਹੇ ਕਿਸੇ ਘੜੇ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ, ਅਸ਼ੁੱਧ ਹੈ ਅਤੇ ਕੋਈ ਵੀ ਪੀਣ ਵਾਲੇ ਪਦਾਰਥ ਜੋ ਅਜਿਹੇ ਘੜੇ ਵਿੱਚੋਂ ਪੀਤਾ ਗਿਆ ਹੋਵੇ, ਅਸ਼ੁੱਧ ਮੰਨਿਆ ਜਾਵੇਗਾ।

35ਕੋਈ ਵੀ ਚੀਜ਼ ਜਿਸ ਉੱਤੇ ਉਹਨਾਂ ਦੀ ਲਾਸ਼ ਡਿੱਗਦੀ ਹੈ, ਉਹ ਅਸ਼ੁੱਧ ਹੋ ਜਾਂਦੀ ਹੈ। ਇੱਕ ਤੰਦੂਰ ਜਾਂ ਖਾਣਾ ਪਕਾਉਣ ਵਾਲੇ ਘੜੇ ਤੋੜ ਦਿੱਤੇ ਜਾਣ। ਉਹ ਅਸ਼ੁੱਧ ਹਨ ਅਤੇ ਤੁਹਾਡੇ ਲਈ ਵੀ ਉਹ ਅਸ਼ੁੱਧ ਠਹਿਰਨਗੇ।

36ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.