ਲੇਵਿਆਂ 11

ਜਦੋਂ ਉਹਨਾਂ ਵਿੱਚੋਂ ਕੋਈ ਮਰ ਜਾਂਦਾ ਹੈ ਅਤੇ ਕਿਸੇ ਚੀਜ਼ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਵਸਤੂ ਭਾਵੇਂ ਕੋਈ ਵੀ ਹੋਵੇ, ਅਸ਼ੁੱਧ ਹੋਵੇਗੀ, ਭਾਵੇਂ ਉਹ ਲੱਕੜੀ, ਕੱਪੜੇ, ਚਮੜਾ ਜਾਂ ਤੱਪੜ ਦਾ ਬਣਿਆ ਹੋਵੇ। ਇਸਨੂੰ ਪਾਣੀ ਵਿੱਚ ਪਾਓ, ਇਹ ਸ਼ਾਮ ਤੱਕ ਅਸ਼ੁੱਧ ਰਹੇਗਾ ਅਤੇ ਫਿਰ ਇਹ ਸਾਫ਼ ਹੋ ਜਾਵੇਗਾ।

Leviticus 11:32 (UKJV) And upon whatsoever any of them, when they are dead, does fall, it shall be unclean; whether it be any vessel of wood, or raiment, or skin, or sack, whatsoever vessel it be, wherein any work is done, it must be put into water, and it shall be unclean until the even; so it shall be cleansed.

30ਅਤੇ ਘਰੇਲੂ ਛਿਪਕਲੀ, ਕੌੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ।

31ਸਾਰੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਵੀ ਉਹਨਾਂ ਦੀ ਲੋਥ ਨੂੰ ਛੂਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

32ਜਦੋਂ ਉਹਨਾਂ ਵਿੱਚੋਂ ਕੋਈ ਮਰ ਜਾਂਦਾ ਹੈ ਅਤੇ ਕਿਸੇ ਚੀਜ਼ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਵਸਤੂ ਭਾਵੇਂ ਕੋਈ ਵੀ ਹੋਵੇ, ਅਸ਼ੁੱਧ ਹੋਵੇਗੀ, ਭਾਵੇਂ ਉਹ ਲੱਕੜੀ, ਕੱਪੜੇ, ਚਮੜਾ ਜਾਂ ਤੱਪੜ ਦਾ ਬਣਿਆ ਹੋਵੇ। ਇਸਨੂੰ ਪਾਣੀ ਵਿੱਚ ਪਾਓ, ਇਹ ਸ਼ਾਮ ਤੱਕ ਅਸ਼ੁੱਧ ਰਹੇਗਾ ਅਤੇ ਫਿਰ ਇਹ ਸਾਫ਼ ਹੋ ਜਾਵੇਗਾ।

33ਜੇਕਰ ਉਹਨਾਂ ਵਿੱਚੋਂ ਇੱਕ ਮਿੱਟੀ ਦੇ ਘੜੇ ਵਿੱਚ ਡਿੱਗਦਾ ਹੈ, ਤਾਂ ਉਸ ਵਿੱਚਲੀ ਹਰ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਤੁਸੀਂ ਉਸ ਘੜੇ ਨੂੰ ਤੋੜ ਦਿਓ।

34ਕੋਈ ਵੀ ਭੋਜਨ ਜੋ ਤੁਹਾਨੂੰ ਖਾਣ ਦੀ ਇਜਾਜ਼ਤ ਹੈ ਜੋ ਅਜਿਹੇ ਕਿਸੇ ਘੜੇ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੈ, ਅਸ਼ੁੱਧ ਹੈ ਅਤੇ ਕੋਈ ਵੀ ਪੀਣ ਵਾਲੇ ਪਦਾਰਥ ਜੋ ਅਜਿਹੇ ਘੜੇ ਵਿੱਚੋਂ ਪੀਤਾ ਗਿਆ ਹੋਵੇ, ਅਸ਼ੁੱਧ ਮੰਨਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.