28ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਚੁੱਕੇ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਜਾਨਵਰ ਤੁਹਾਡੇ ਲਈ ਅਸ਼ੁੱਧ ਹਨ।
29“ ‘ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਉਹ ਤੁਹਾਡੇ ਲਈ ਅਸ਼ੁੱਧ ਹਨ ਜਿਵੇਂ ਕਿ ਛਛੂੰਦਰ, ਚੂਹਾ, ਕਿਸੇ ਵੀ ਕਿਸਮ ਦੀ ਵੱਡੀ ਛਿਪਕਲੀ,
30ਅਤੇ ਘਰੇਲੂ ਛਿਪਕਲੀ, ਕੌੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ।
31ਸਾਰੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਵੀ ਉਹਨਾਂ ਦੀ ਲੋਥ ਨੂੰ ਛੂਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
32ਜਦੋਂ ਉਹਨਾਂ ਵਿੱਚੋਂ ਕੋਈ ਮਰ ਜਾਂਦਾ ਹੈ ਅਤੇ ਕਿਸੇ ਚੀਜ਼ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਵਸਤੂ ਭਾਵੇਂ ਕੋਈ ਵੀ ਹੋਵੇ, ਅਸ਼ੁੱਧ ਹੋਵੇਗੀ, ਭਾਵੇਂ ਉਹ ਲੱਕੜੀ, ਕੱਪੜੇ, ਚਮੜਾ ਜਾਂ ਤੱਪੜ ਦਾ ਬਣਿਆ ਹੋਵੇ। ਇਸਨੂੰ ਪਾਣੀ ਵਿੱਚ ਪਾਓ, ਇਹ ਸ਼ਾਮ ਤੱਕ ਅਸ਼ੁੱਧ ਰਹੇਗਾ ਅਤੇ ਫਿਰ ਇਹ ਸਾਫ਼ ਹੋ ਜਾਵੇਗਾ।