27ਉਹਨਾਂ ਸਾਰੇ ਜਾਨਵਰਾਂ ਵਿੱਚੋਂ ਜਿਹੜੇ ਚੌਹਾਂ ਪੈਰਾਂ ਉੱਤੇ ਚੱਲਦੇ ਹਨ, ਉਹ ਤੁਹਾਡੇ ਲਈ ਅਸ਼ੁੱਧ ਹਨ। ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
28ਜੋ ਕੋਈ ਵੀ ਉਹਨਾਂ ਦੀਆਂ ਲੋਥਾਂ ਨੂੰ ਚੁੱਕੇ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਜਾਨਵਰ ਤੁਹਾਡੇ ਲਈ ਅਸ਼ੁੱਧ ਹਨ।
29“ ‘ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਉਹ ਤੁਹਾਡੇ ਲਈ ਅਸ਼ੁੱਧ ਹਨ ਜਿਵੇਂ ਕਿ ਛਛੂੰਦਰ, ਚੂਹਾ, ਕਿਸੇ ਵੀ ਕਿਸਮ ਦੀ ਵੱਡੀ ਛਿਪਕਲੀ,
30ਅਤੇ ਘਰੇਲੂ ਛਿਪਕਲੀ, ਕੌੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ।
31ਸਾਰੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਵੀ ਉਹਨਾਂ ਦੀ ਲੋਥ ਨੂੰ ਛੂਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।