ਲੇਵਿਆਂ 11

ਪਰ ਜੇਕਰ ਬੀਜ ਉੱਤੇ ਪਾਣੀ ਪਾਇਆ ਜਾਵੇ ਅਤੇ ਉਸ ਉੱਤੇ ਇੱਕ ਲੋਥ ਡਿੱਗ ਪਵੇ, ਤਾਂ ਇਹ ਤੁਹਾਡੇ ਲਈ ਅਸ਼ੁੱਧ ਹੈ।

Leviticus 11:38 (UKJV) But if any water be put upon the seed, and any part of their carcass fall thereon, it shall be unclean unto you.

36ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ।

37ਜੇਕਰ ਕੋਈ ਲਾਸ਼ ਕਿਸੇ ਬੀਜ ਤੇ ਡਿੱਗ ਜਾਂਦੀ ਹੈ, ਤਾਂ ਉਹ ਸ਼ੁੱਧ ਰਹਿੰਦਾ ਹੈ।

38ਪਰ ਜੇਕਰ ਬੀਜ ਉੱਤੇ ਪਾਣੀ ਪਾਇਆ ਜਾਵੇ ਅਤੇ ਉਸ ਉੱਤੇ ਇੱਕ ਲੋਥ ਡਿੱਗ ਪਵੇ, ਤਾਂ ਇਹ ਤੁਹਾਡੇ ਲਈ ਅਸ਼ੁੱਧ ਹੈ।

39“ ‘ਜੇ ਕੋਈ ਜਾਨਵਰ ਜਿਸਨੂੰ ਤੁਹਾਨੂੰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ ਮਰ ਜਾਵੇ, ਜੋ ਕੋਈ ਵੀ ਉਸਦੀ ਲੋਥ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

40ਜੋ ਕੋਈ ਵੀ ਉਸਦੀ ਲੋਥ ਵਿੱਚੋਂ ਕੁਝ ਖਾਵੇ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਹੜਾ ਵੀ ਵਿਅਕਤੀ ਲਾਸ਼ ਨੂੰ ਚੁੱਕਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.