40ਜੋ ਕੋਈ ਵੀ ਉਸਦੀ ਲੋਥ ਵਿੱਚੋਂ ਕੁਝ ਖਾਵੇ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਹੜਾ ਵੀ ਵਿਅਕਤੀ ਲਾਸ਼ ਨੂੰ ਚੁੱਕਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
41“ ‘ਅਤੇ ਧਰਤੀ ਉੱਤੇ ਹਰ ਇੱਕ ਘਿਸਰਨ ਵਾਲਾ ਜੀਵ ਤੁਹਾਡੇ ਲਈ ਅਸ਼ੁੱਧ ਹੈ, ਇਹ ਖਾਣ ਲਈ ਨਹੀਂ ਹੈ।
42ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਚਲਣ ਵਾਲੇ ਜਾਂ ਚਾਰ-ਪੈਰਾਂ ਉੱਤੇ ਤੁਰਦੇ ਹਨ ਉਹਨਾਂ ਨੂੰ ਤੁਸੀਂ ਨਾ ਖਾਣਾ, ਇਹ ਅਸ਼ੁੱਧ ਹੈ।
43ਘਿਸਰਨ ਵਾਲੇ ਕਿਸੇ ਜੀਵ ਨਾਲ ਆਪਣੇ ਆਪ ਨੂੰ ਘਿਣਾਉਣਾ ਨਾ ਕਰੋ। ਨਾ ਹੀ ਆਪਣੇ ਆਪ ਨੂੰ ਉਹਨਾਂ ਦੁਆਰਾ ਅਸ਼ੁੱਧ ਬਣਾਓ ਅਤੇ ਨਾ ਹੀ ਉਹਨਾਂ ਦੁਆਰਾ ਭਰਿਸ਼ਟ ਹੋਵੋ।
44ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ। ਆਪਣੇ ਆਪ ਨੂੰ ਕਿਸੇ ਵੀ ਜੀਵ ਦੁਆਰਾ ਅਸ਼ੁੱਧ ਨਾ ਬਣਾਓ ਜੋ ਜ਼ਮੀਨ ਉੱਤੇ ਘਿਸਰਦੇ ਹਨ।