ਲੇਵਿਆਂ 11

ਘਿਸਰਨ ਵਾਲੇ ਕਿਸੇ ਜੀਵ ਨਾਲ ਆਪਣੇ ਆਪ ਨੂੰ ਘਿਣਾਉਣਾ ਨਾ ਕਰੋ। ਨਾ ਹੀ ਆਪਣੇ ਆਪ ਨੂੰ ਉਹਨਾਂ ਦੁਆਰਾ ਅਸ਼ੁੱਧ ਬਣਾਓ ਅਤੇ ਨਾ ਹੀ ਉਹਨਾਂ ਦੁਆਰਾ ਭਰਿਸ਼ਟ ਹੋਵੋ।

Leviticus 11:43 (UKJV) All of you shall not make yourselves abominable with any creeping thing that creeps, neither shall all of you make yourselves unclean with them, that all of you should be defiled thereby.

41“ ‘ਅਤੇ ਧਰਤੀ ਉੱਤੇ ਹਰ ਇੱਕ ਘਿਸਰਨ ਵਾਲਾ ਜੀਵ ਤੁਹਾਡੇ ਲਈ ਅਸ਼ੁੱਧ ਹੈ, ਇਹ ਖਾਣ ਲਈ ਨਹੀਂ ਹੈ।

42ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਚਲਣ ਵਾਲੇ ਜਾਂ ਚਾਰ-ਪੈਰਾਂ ਉੱਤੇ ਤੁਰਦੇ ਹਨ ਉਹਨਾਂ ਨੂੰ ਤੁਸੀਂ ਨਾ ਖਾਣਾ, ਇਹ ਅਸ਼ੁੱਧ ਹੈ।

43ਘਿਸਰਨ ਵਾਲੇ ਕਿਸੇ ਜੀਵ ਨਾਲ ਆਪਣੇ ਆਪ ਨੂੰ ਘਿਣਾਉਣਾ ਨਾ ਕਰੋ। ਨਾ ਹੀ ਆਪਣੇ ਆਪ ਨੂੰ ਉਹਨਾਂ ਦੁਆਰਾ ਅਸ਼ੁੱਧ ਬਣਾਓ ਅਤੇ ਨਾ ਹੀ ਉਹਨਾਂ ਦੁਆਰਾ ਭਰਿਸ਼ਟ ਹੋਵੋ।

44ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ। ਆਪਣੇ ਆਪ ਨੂੰ ਕਿਸੇ ਵੀ ਜੀਵ ਦੁਆਰਾ ਅਸ਼ੁੱਧ ਨਾ ਬਣਾਓ ਜੋ ਜ਼ਮੀਨ ਉੱਤੇ ਘਿਸਰਦੇ ਹਨ।

45ਕਿਉਂ ਜੋ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਤੁਹਾਡਾ ਪਰਮੇਸ਼ਵਰ ਬਣਨ ਲਈ ਕੱਢ ਲਿਆਇਆ ਹਾਂ, ਇਸ ਲਈ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.