43ਘਿਸਰਨ ਵਾਲੇ ਕਿਸੇ ਜੀਵ ਨਾਲ ਆਪਣੇ ਆਪ ਨੂੰ ਘਿਣਾਉਣਾ ਨਾ ਕਰੋ। ਨਾ ਹੀ ਆਪਣੇ ਆਪ ਨੂੰ ਉਹਨਾਂ ਦੁਆਰਾ ਅਸ਼ੁੱਧ ਬਣਾਓ ਅਤੇ ਨਾ ਹੀ ਉਹਨਾਂ ਦੁਆਰਾ ਭਰਿਸ਼ਟ ਹੋਵੋ।
44ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ। ਆਪਣੇ ਆਪ ਨੂੰ ਕਿਸੇ ਵੀ ਜੀਵ ਦੁਆਰਾ ਅਸ਼ੁੱਧ ਨਾ ਬਣਾਓ ਜੋ ਜ਼ਮੀਨ ਉੱਤੇ ਘਿਸਰਦੇ ਹਨ।
45ਕਿਉਂ ਜੋ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਤੁਹਾਡਾ ਪਰਮੇਸ਼ਵਰ ਬਣਨ ਲਈ ਕੱਢ ਲਿਆਇਆ ਹਾਂ, ਇਸ ਲਈ ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।
46“ ‘ਇਹ ਨਿਯਮ ਜਾਨਵਰਾਂ, ਪੰਛੀਆਂ, ਪਾਣੀ ਵਿੱਚ ਘੁੰਮਣ ਵਾਲੇ ਹਰ ਜੀਵਤ ਚੀਜ਼ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਹਰ ਪ੍ਰਾਣੀ ਬਾਰੇ ਹਨ।
47ਤੁਹਾਨੂੰ ਅਸ਼ੁੱਧ ਅਤੇ ਸ਼ੁੱਧ ਵਿੱਚ, ਖਾਧੇ ਜਾ ਸਕਣ ਵਾਲੇ ਜੀਵਿਤ ਪ੍ਰਾਣੀਆਂ ਅਤੇ ਨਾ ਖਾਧੇ ਜਾਣ ਵਾਲੇ ਪ੍ਰਾਣੀਆਂ ਵਿੱਚ ਫ਼ਰਕ ਕਰਨਾ ਚਾਹੀਦਾ ਹੈ।’ ”