5ਪਹਾੜੀ ਚੂਹਾ ਭਾਵੇਂ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ।
6ਖਰਗੋਸ਼, ਭਾਵੇਂ ਉਹ ਉਗਾਲੀ ਕਰਦਾ ਹੈ, ਪਰ ਉਸ ਦਾ ਖੁਰ ਪਾਟਾ ਨਹੀਂ ਹੁੰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ।
7ਅਤੇ ਸੂਰ, ਭਾਵੇਂ ਕਿ ਇਸ ਦੇ ਖੁਰ ਪਾਟੇ ਹੋਏ ਹਨ, ਪਰ ਉਹ ਉਗਾਲੀ ਨਹੀਂ ਕਰਦਾ ਇਸ ਲਈ ਇਹ ਤੁਹਾਡੇ ਲਈ ਅਸ਼ੁੱਧ ਹੈ।
8ਤੁਸੀਂ ਇਹਨਾਂ ਦਾ ਮਾਸ ਨਾ ਖਾਣਾ ਅਤੇ ਨਾ ਹੀ ਉਹਨਾਂ ਦੀਆਂ ਲਾਸ਼ਾਂ ਨੂੰ ਛੂਹਣਾ। ਇਹ ਤੁਹਾਡੇ ਲਈ ਅਸ਼ੁੱਧ ਹਨ।
9“ ‘ਸਮੁੰਦਰਾਂ ਅਤੇ ਨਦੀਆਂ ਦੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ ਤੁਸੀਂ ਕਿਸੇ ਨੂੰ ਵੀ ਖਾ ਸਕਦੇ ਹੋ ਜਿਸਦੇ ਖੰਭ ਅਤੇ ਚਾਨੇ ਹਨ।