3ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ।
4ਫਿਰ ਔਰਤ ਨੂੰ ਆਪਣੇ ਖੂਨ ਤੋਂ ਸ਼ੁੱਧ ਹੋਣ ਲਈ ਤੇਂਤੀ ਦਿਨ ਉਡੀਕ ਕਰਨੀ ਪਵੇਗੀ। ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਗਾਵੇ, ਜਾਂ ਪਵਿੱਤਰ ਸਥਾਨ ਵਿੱਚ ਨਾ ਜਾਵੇ ਜਦੋਂ ਤੱਕ ਉਸਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਹੀਂ ਹੋ ਜਾਣ।
5ਜੇਕਰ ਉਹ ਇੱਕ ਧੀ ਨੂੰ ਜਨਮ ਦਿੰਦੀ ਹੈ, ਤਾਂ ਔਰਤ ਦੋ ਹਫ਼ਤਿਆਂ ਤੱਕ ਅਸ਼ੁੱਧ ਰਹੇਗੀ, ਜਿਵੇਂ ਕਿ ਉਸਦੀ ਮਾਹਵਾਰੀ ਦੇ ਦੌਰਾਨ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ।
6“ ‘ਜਦ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਭਾਵੇਂ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਭਾਵੇਂ ਧੀ ਨੂੰ, ਉਹ ਹੋਮ ਬਲੀ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਬਲੀ ਦੀ ਭੇਟ ਕਬੂਤਰ ਦਾ ਬੱਚਾ ਜਾ ਘੁੱਗੀ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਅੱਗੇ ਜਾਜਕ ਦੇ ਕੋਲ ਲਿਆਵੇ।
7ਤਦ ਜਾਜਕ ਉਸ ਨੂੰ ਯਾਹਵੇਹ ਦੇ ਅੱਗੇ ਭੇਟ ਕਰੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇਗਾ ਅਤੇ ਫਿਰ ਉਹ ਰਸਮੀ ਤੌਰ ਤੇ ਆਪਣੇ ਖੂਨ ਵਗਣ ਤੋਂ ਸ਼ੁੱਧ ਹੋ ਜਾਵੇਗੀ। “ ‘ਇਹ ਉਸ ਔਰਤ ਲਈ ਨਿਯਮ ਹਨ ਜੋ ਲੜਕੇ ਜਾਂ ਲੜਕੀ ਨੂੰ ਜਨਮ ਦਿੰਦੀ ਹੈ।