1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇਕਰ ਕੋਈ ਔਰਤ ਗਰਭਵਤੀ ਹੋਵੇ ਅਤੇ ਇੱਕ ਪੁੱਤਰ ਨੂੰ ਜਨਮ ਦੇਵੇ, ਉਹ ਸੱਤ ਦਿਨਾਂ ਲਈ ਰਸਮੀ ਤੌਰ ਤੇ ਅਸ਼ੁੱਧ ਰਹੇਗੀ, ਜਿਵੇਂ ਉਹ ਆਪਣੀ ਮਾਹਵਾਰੀ ਦੌਰਾਨ ਅਸ਼ੁੱਧ ਹੁੰਦੀ ਹੈ।
3ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ।
4ਫਿਰ ਔਰਤ ਨੂੰ ਆਪਣੇ ਖੂਨ ਤੋਂ ਸ਼ੁੱਧ ਹੋਣ ਲਈ ਤੇਂਤੀ ਦਿਨ ਉਡੀਕ ਕਰਨੀ ਪਵੇਗੀ। ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਗਾਵੇ, ਜਾਂ ਪਵਿੱਤਰ ਸਥਾਨ ਵਿੱਚ ਨਾ ਜਾਵੇ ਜਦੋਂ ਤੱਕ ਉਸਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਹੀਂ ਹੋ ਜਾਣ।
5ਜੇਕਰ ਉਹ ਇੱਕ ਧੀ ਨੂੰ ਜਨਮ ਦਿੰਦੀ ਹੈ, ਤਾਂ ਔਰਤ ਦੋ ਹਫ਼ਤਿਆਂ ਤੱਕ ਅਸ਼ੁੱਧ ਰਹੇਗੀ, ਜਿਵੇਂ ਕਿ ਉਸਦੀ ਮਾਹਵਾਰੀ ਦੇ ਦੌਰਾਨ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ।