ਲੇਵਿਆਂ 13

ਤਾਂ ਜਾਜਕ ਜਾਣੇ ਉਸਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ ਅਤੇ ਜਾਜਕ ਉਸਨੂੰ ਅਸ਼ੁੱਧ ਠਹਿਰਾਵੇ, ਪਰ ਉਸਨੂੰ ਅਲੱਗ ਨਾ ਰੱਖੇ ਕਿਉਂਕਿ ਉਹ ਪਹਿਲਾਂ ਹੀ ਅਸ਼ੁੱਧ ਹਨ।

Leviticus 13:11 (UKJV) It is an old leprosy in the skin of his flesh, and the priest shall pronounce him unclean, and shall not shut him up: for he is unclean.

9“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਅਸ਼ੁੱਧ ਬੀਮਾਰੀ ਹੋਵੇ, ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।

10ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਚਮੜੀ ਵਿੱਚ ਇੱਕ ਚਿੱਟੀ ਸੋਜ ਹੈ ਜਿਸ ਨਾਲ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਜੇ ਸੋਜ ਵਿੱਚ ਕੱਚਾ ਮਾਸ ਵੀ ਹੋਵੇ,

11ਤਾਂ ਜਾਜਕ ਜਾਣੇ ਉਸਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ ਅਤੇ ਜਾਜਕ ਉਸਨੂੰ ਅਸ਼ੁੱਧ ਠਹਿਰਾਵੇ, ਪਰ ਉਸਨੂੰ ਅਲੱਗ ਨਾ ਰੱਖੇ ਕਿਉਂਕਿ ਉਹ ਪਹਿਲਾਂ ਹੀ ਅਸ਼ੁੱਧ ਹਨ।

12“ਜੇ ਕੋੜ੍ਹ ਉਹਨਾਂ ਦੀ ਸਾਰੀ ਚਮੜੀ ਉੱਤੇ ਫੈਲ ਜਾਂਦਾ ਹੈ, ਅਤੇ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਪੈਰਾਂ ਤੱਕ ਸਾਰੀ ਚਮੜੀ ਨੂੰ ਕੋੜ੍ਹ ਨੇ ਢੱਕ ਲਿਆ ਹੈ,

13ਤਾਂ ਜਾਜਕ ਉਸ ਦੀ ਜਾਂਚ ਕਰੇ, ਅਤੇ ਜੇਕਰ ਬਿਮਾਰੀ ਨੇ ਉਸ ਦਾ ਸਾਰਾ ਸਰੀਰ ਢੱਕਿਆ ਹੋਇਆ ਹੈ, ਤਾਂ ਉਹ ਉਸ ਨੂੰ ਸ਼ੁੱਧ ਘੋਸ਼ਿਤ ਕਰੇ ਕਿਉਂਕਿ ਉਹ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.