8ਜਾਜਕ ਉਸ ਮਨੁੱਖ ਦੀ ਜਾਂਚ ਕਰੇ ਅਤੇ ਜੇ ਚਮੜੀ ਵਿੱਚ ਧੱਫੜ ਫੈਲ ਗਏ ਹਨ, ਤਾਂ ਉਹ ਉਹਨਾਂ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।
9“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਅਸ਼ੁੱਧ ਬੀਮਾਰੀ ਹੋਵੇ, ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
10ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਚਮੜੀ ਵਿੱਚ ਇੱਕ ਚਿੱਟੀ ਸੋਜ ਹੈ ਜਿਸ ਨਾਲ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਜੇ ਸੋਜ ਵਿੱਚ ਕੱਚਾ ਮਾਸ ਵੀ ਹੋਵੇ,
11ਤਾਂ ਜਾਜਕ ਜਾਣੇ ਉਸਦੀ ਚਮੜੀ ਵਿੱਚ ਪੁਰਾਣਾ ਕੋੜ੍ਹ ਹੈ ਅਤੇ ਜਾਜਕ ਉਸਨੂੰ ਅਸ਼ੁੱਧ ਠਹਿਰਾਵੇ, ਪਰ ਉਸਨੂੰ ਅਲੱਗ ਨਾ ਰੱਖੇ ਕਿਉਂਕਿ ਉਹ ਪਹਿਲਾਂ ਹੀ ਅਸ਼ੁੱਧ ਹਨ।
12“ਜੇ ਕੋੜ੍ਹ ਉਹਨਾਂ ਦੀ ਸਾਰੀ ਚਮੜੀ ਉੱਤੇ ਫੈਲ ਜਾਂਦਾ ਹੈ, ਅਤੇ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਪੈਰਾਂ ਤੱਕ ਸਾਰੀ ਚਮੜੀ ਨੂੰ ਕੋੜ੍ਹ ਨੇ ਢੱਕ ਲਿਆ ਹੈ,