6ਸੱਤਵੇਂ ਦਿਨ, ਜਾਜਕ ਉਸ ਦੀ ਦੁਬਾਰਾ ਜਾਂਚ ਕਰੇ, ਅਤੇ ਜੇਕਰ ਜ਼ਖਮ ਫਿੱਕਾ ਪੈ ਗਿਆ ਹੋਵੇ ਅਤੇ ਚਮੜੀ ਵਿੱਚ ਨਾ ਫੈਲਿਆ ਹੋਵੇ, ਤਾਂ ਜਾਜਕ ਉਸਨੂੰ ਸ਼ੁੱਧ ਐਲਾਨ ਕਰੇ। ਇਹ ਸਿਰਫ ਇੱਕ ਧੱਫੜ ਹੈ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ੁੱਧ ਹੋ ਜਾਵੇ।
7ਪਰ ਜੇ ਜਾਜਕ ਦੇ ਸ਼ੁੱਧ ਦੱਸਣ ਤੋਂ ਬਾਅਦ ਉਹਨਾਂ ਦੀ ਚਮੜੀ ਵਿੱਚ ਫਿਰ ਧੱਫੜ ਫੈਲ ਜਾਂਦੇ ਹਨ, ਤਾਂ ਉਹਨਾਂ ਨੂੰ ਦੁਬਾਰਾ ਜਾਜਕ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ।
8ਜਾਜਕ ਉਸ ਮਨੁੱਖ ਦੀ ਜਾਂਚ ਕਰੇ ਅਤੇ ਜੇ ਚਮੜੀ ਵਿੱਚ ਧੱਫੜ ਫੈਲ ਗਏ ਹਨ, ਤਾਂ ਉਹ ਉਹਨਾਂ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।
9“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਅਸ਼ੁੱਧ ਬੀਮਾਰੀ ਹੋਵੇ, ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
10ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਚਮੜੀ ਵਿੱਚ ਇੱਕ ਚਿੱਟੀ ਸੋਜ ਹੈ ਜਿਸ ਨਾਲ ਵਾਲ ਵੀ ਚਿੱਟੇ ਹੋ ਗਏ ਹੋਣ ਅਤੇ ਜੇ ਸੋਜ ਵਿੱਚ ਕੱਚਾ ਮਾਸ ਵੀ ਹੋਵੇ,