ਲੇਵਿਆਂ 13

ਪਰ ਜੇ ਜਾਜਕ ਦੇ ਸ਼ੁੱਧ ਦੱਸਣ ਤੋਂ ਬਾਅਦ ਉਹਨਾਂ ਦੀ ਚਮੜੀ ਵਿੱਚ ਫਿਰ ਧੱਫੜ ਫੈਲ ਜਾਂਦੇ ਹਨ, ਤਾਂ ਉਹਨਾਂ ਨੂੰ ਦੁਬਾਰਾ ਜਾਜਕ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ।

Leviticus 13:7 (UKJV) But if the scab spread much abroad in the skin, after that he has been seen of the priest for his cleansing, he shall be seen of the priest again.

5ਸੱਤਵੇਂ ਦਿਨ ਜਾਜਕ ਉਸ ਦੀ ਜਾਂਚ ਕਰੇ ਅਤੇ ਜੇ ਉਹ ਵੇਖੇ ਕਿ ਜ਼ਖਮ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਨਹੀਂ ਫੈਲਿਆ ਹੈ, ਤਾਂ ਉਸਨੂੰ ਹੋਰ ਸੱਤ ਦਿਨਾਂ ਲਈ ਅਲੱਗ ਕਰੇ।

6ਸੱਤਵੇਂ ਦਿਨ, ਜਾਜਕ ਉਸ ਦੀ ਦੁਬਾਰਾ ਜਾਂਚ ਕਰੇ, ਅਤੇ ਜੇਕਰ ਜ਼ਖਮ ਫਿੱਕਾ ਪੈ ਗਿਆ ਹੋਵੇ ਅਤੇ ਚਮੜੀ ਵਿੱਚ ਨਾ ਫੈਲਿਆ ਹੋਵੇ, ਤਾਂ ਜਾਜਕ ਉਸਨੂੰ ਸ਼ੁੱਧ ਐਲਾਨ ਕਰੇ। ਇਹ ਸਿਰਫ ਇੱਕ ਧੱਫੜ ਹੈ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ੁੱਧ ਹੋ ਜਾਵੇ।

7ਪਰ ਜੇ ਜਾਜਕ ਦੇ ਸ਼ੁੱਧ ਦੱਸਣ ਤੋਂ ਬਾਅਦ ਉਹਨਾਂ ਦੀ ਚਮੜੀ ਵਿੱਚ ਫਿਰ ਧੱਫੜ ਫੈਲ ਜਾਂਦੇ ਹਨ, ਤਾਂ ਉਹਨਾਂ ਨੂੰ ਦੁਬਾਰਾ ਜਾਜਕ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ।

8ਜਾਜਕ ਉਸ ਮਨੁੱਖ ਦੀ ਜਾਂਚ ਕਰੇ ਅਤੇ ਜੇ ਚਮੜੀ ਵਿੱਚ ਧੱਫੜ ਫੈਲ ਗਏ ਹਨ, ਤਾਂ ਉਹ ਉਹਨਾਂ ਨੂੰ ਅਸ਼ੁੱਧ ਠਹਿਰਾਵੇ ਕਿਉਂ ਜੋ ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

9“ਜਦੋਂ ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਅਸ਼ੁੱਧ ਬੀਮਾਰੀ ਹੋਵੇ, ਤਾਂ ਉਸਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.