12“ਜੇ ਕੋੜ੍ਹ ਉਹਨਾਂ ਦੀ ਸਾਰੀ ਚਮੜੀ ਉੱਤੇ ਫੈਲ ਜਾਂਦਾ ਹੈ, ਅਤੇ ਜਾਜਕ ਜਾਂਚੇ ਅਤੇ ਵੇਖੇ ਕਿ ਰੋਗੀ ਦੇ ਸਿਰ ਤੋਂ ਪੈਰਾਂ ਤੱਕ ਸਾਰੀ ਚਮੜੀ ਨੂੰ ਕੋੜ੍ਹ ਨੇ ਢੱਕ ਲਿਆ ਹੈ,
13ਤਾਂ ਜਾਜਕ ਉਸ ਦੀ ਜਾਂਚ ਕਰੇ, ਅਤੇ ਜੇਕਰ ਬਿਮਾਰੀ ਨੇ ਉਸ ਦਾ ਸਾਰਾ ਸਰੀਰ ਢੱਕਿਆ ਹੋਇਆ ਹੈ, ਤਾਂ ਉਹ ਉਸ ਨੂੰ ਸ਼ੁੱਧ ਘੋਸ਼ਿਤ ਕਰੇ ਕਿਉਂਕਿ ਉਹ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ।
14ਪਰ ਜਦੋਂ ਵੀ ਉਹਨਾਂ ਉੱਤੇ ਕੱਚਾ ਮਾਸ ਦਿਖਾਈ ਦੇਵੇਗਾ, ਉਹ ਅਸ਼ੁੱਧ ਹੋ ਜਾਣਗੇ।
15ਜਦੋਂ ਜਾਜਕ ਕੱਚਾ ਮਾਸ ਵੇਖੇ, ਤਾਂ ਉਸਨੂੰ ਅਸ਼ੁੱਧ ਐਲਾਨ ਕਰੇ। ਕੱਚਾ ਮਾਸ ਅਸ਼ੁੱਧ ਹੈ, ਉਹ ਇੱਕ ਕੋੜ੍ਹ ਦੀ ਬਿਮਾਰੀ ਹੈ।
16ਜੇਕਰ ਕੱਚਾ ਮਾਸ ਬਦਲ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ, ਤਾਂ ਉਹ ਜਾਜਕ ਕੋਲ ਫਿਰ ਆਵੇ।