ਲੇਵਿਆਂ 13

ਜਦੋਂ ਜਾਜਕ ਕੱਚਾ ਮਾਸ ਵੇਖੇ, ਤਾਂ ਉਸਨੂੰ ਅਸ਼ੁੱਧ ਐਲਾਨ ਕਰੇ। ਕੱਚਾ ਮਾਸ ਅਸ਼ੁੱਧ ਹੈ, ਉਹ ਇੱਕ ਕੋੜ੍ਹ ਦੀ ਬਿਮਾਰੀ ਹੈ।

Leviticus 13:15 (UKJV) And the priest shall see the raw flesh, and pronounce him to be unclean: for the raw flesh is unclean: it is a leprosy.

13ਤਾਂ ਜਾਜਕ ਉਸ ਦੀ ਜਾਂਚ ਕਰੇ, ਅਤੇ ਜੇਕਰ ਬਿਮਾਰੀ ਨੇ ਉਸ ਦਾ ਸਾਰਾ ਸਰੀਰ ਢੱਕਿਆ ਹੋਇਆ ਹੈ, ਤਾਂ ਉਹ ਉਸ ਨੂੰ ਸ਼ੁੱਧ ਘੋਸ਼ਿਤ ਕਰੇ ਕਿਉਂਕਿ ਉਹ ਸਾਰਾ ਚਿੱਟਾ ਹੋ ਗਿਆ ਹੈ, ਇਸ ਲਈ ਉਹ ਸ਼ੁੱਧ ਹੈ।

14ਪਰ ਜਦੋਂ ਵੀ ਉਹਨਾਂ ਉੱਤੇ ਕੱਚਾ ਮਾਸ ਦਿਖਾਈ ਦੇਵੇਗਾ, ਉਹ ਅਸ਼ੁੱਧ ਹੋ ਜਾਣਗੇ।

15ਜਦੋਂ ਜਾਜਕ ਕੱਚਾ ਮਾਸ ਵੇਖੇ, ਤਾਂ ਉਸਨੂੰ ਅਸ਼ੁੱਧ ਐਲਾਨ ਕਰੇ। ਕੱਚਾ ਮਾਸ ਅਸ਼ੁੱਧ ਹੈ, ਉਹ ਇੱਕ ਕੋੜ੍ਹ ਦੀ ਬਿਮਾਰੀ ਹੈ।

16ਜੇਕਰ ਕੱਚਾ ਮਾਸ ਬਦਲ ਜਾਂਦਾ ਹੈ ਅਤੇ ਚਿੱਟਾ ਹੋ ਜਾਂਦਾ ਹੈ, ਤਾਂ ਉਹ ਜਾਜਕ ਕੋਲ ਫਿਰ ਆਵੇ।

17ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ ਅਤੇ ਜੇ ਜ਼ਖਮ ਚਿੱਟਾ ਹੋ ਗਿਆ ਹੋਵੇ ਤਾਂ ਜਾਜਕ ਉਸ ਵਿਅਕਤੀ ਨੂੰ ਸ਼ੁੱਧ ਠਹਿਰਾਵੇਗਾ, ਫਿਰ ਉਹ ਸਾਫ਼ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.