32ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇਕਰ ਉਹ ਫ਼ੈਲਿਆ ਨਹੀਂ ਹੈ ਅਤੇ ਉਸ ਵਿੱਚ ਪੀਲੇ ਵਾਲ ਨਹੀਂ ਹਨ ਅਤੇ ਉਹ ਚਮੜੀ ਤੋਂ ਵੱਧ ਡੂੰਘਾ ਨਹੀਂ ਦਿਸਦਾ ਹੈ।
33ਫਿਰ ਉਹ ਆਦਮੀ ਆਪਣਾ ਸਿਰ ਮੁਨਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਜ਼ਖਮ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸਦੇ ਜ਼ਖਮ ਹੈ, ਹੋਰ ਸੱਤ ਦਿਨ ਅਲੱਗ ਰੱਖੇ।
34ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇ ਉਹ ਚਮੜੀ ਵਿੱਚ ਫੈਲਿਆ ਨਹੀਂ ਹੈ ਅਤੇ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਹੈ ਤਾਂ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ, ਉਹ ਆਪਣੇ ਕੱਪੜੇ ਧੋਣ ਅਤੇ ਉਹ ਸ਼ੁੱਧ ਹੋ ਜਾਵੇ।
35ਪਰ ਜੇ ਉਹ ਸਾਫ਼ ਹੋਣ ਤੋਂ ਬਾਅਦ ਚਮੜੀ ਵਿੱਚ ਫੋੜਾ ਫੈਲਦਾ ਹੈ,
36ਤਾਂ ਜਾਜਕ ਉਹਨਾਂ ਦੀ ਜਾਂਚ ਕਰੇ ਅਤੇ ਜੇ ਉਸਨੂੰ ਪਤਾ ਲੱਗੇ ਕਿ ਜ਼ਖਮ ਚਮੜੀ ਵਿੱਚ ਫੈਲਿਆ ਹੋਇਆ ਹੈ ਤਾਂ ਉਸਨੂੰ ਪੀਲੇ ਵਾਲਾਂ ਦੀ ਖੋਜ ਕਰਨ ਦੀ ਲੋੜ ਨਹੀਂ ਹੈ, ਉਹ ਅਸ਼ੁੱਧ ਹੈ।