30ਤਾਂ ਜਾਜਕ ਉਸ ਜ਼ਖਮ ਦੀ ਜਾਂਚ ਕਰੇ ਅਤੇ ਜੇਕਰ ਉਹ ਚਮੜੀ ਨਾਲੋਂ ਡੂੰਘਾ ਜਾਪਦਾ ਹੈ ਅਤੇ ਉਸ ਦੇ ਵਾਲ ਪੀਲੇ ਅਤੇ ਪਤਲੇ ਹਨ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।
31ਪਰ ਜਦੋਂ ਜਾਜਕ ਜ਼ਖਮ ਦੀ ਜਾਂਚ ਕਰਦਾ ਹੈ, ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਅਤੇ ਉਸ ਵਿੱਚ ਕਾਲੇ ਵਾਲ ਨਹੀਂ ਹਨ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ।
32ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇਕਰ ਉਹ ਫ਼ੈਲਿਆ ਨਹੀਂ ਹੈ ਅਤੇ ਉਸ ਵਿੱਚ ਪੀਲੇ ਵਾਲ ਨਹੀਂ ਹਨ ਅਤੇ ਉਹ ਚਮੜੀ ਤੋਂ ਵੱਧ ਡੂੰਘਾ ਨਹੀਂ ਦਿਸਦਾ ਹੈ।
33ਫਿਰ ਉਹ ਆਦਮੀ ਆਪਣਾ ਸਿਰ ਮੁਨਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਜ਼ਖਮ ਹੋਵੇ ਤਾਂ ਜਾਜਕ ਉਸ ਮਨੁੱਖ ਨੂੰ ਜਿਸਦੇ ਜ਼ਖਮ ਹੈ, ਹੋਰ ਸੱਤ ਦਿਨ ਅਲੱਗ ਰੱਖੇ।
34ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇ ਉਹ ਚਮੜੀ ਵਿੱਚ ਫੈਲਿਆ ਨਹੀਂ ਹੈ ਅਤੇ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਹੈ ਤਾਂ ਜਾਜਕ ਉਹਨਾਂ ਨੂੰ ਸ਼ੁੱਧ ਕਰਾਰ ਦੇਵੇ, ਉਹ ਆਪਣੇ ਕੱਪੜੇ ਧੋਣ ਅਤੇ ਉਹ ਸ਼ੁੱਧ ਹੋ ਜਾਵੇ।