ਲੇਵਿਆਂ 13

ਤਾਂ ਜਾਜਕ ਉਸ ਜ਼ਖਮ ਦੀ ਜਾਂਚ ਕਰੇ ਅਤੇ ਜੇਕਰ ਉਹ ਚਮੜੀ ਨਾਲੋਂ ਡੂੰਘਾ ਜਾਪਦਾ ਹੈ ਅਤੇ ਉਸ ਦੇ ਵਾਲ ਪੀਲੇ ਅਤੇ ਪਤਲੇ ਹਨ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।

Leviticus 13:30 (UKJV) Then the priest shall see the plague: and, behold, if it be in sight deeper than the skin; and there be in it a yellow thin hair; then the priest shall pronounce him unclean: it is a dry scab, even a leprosy upon the head or beard.

28ਪਰ, ਜੇ ਦਾਗ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਫੈਲਿਆ ਨਹੀਂ ਹੈ ਪਰ ਫਿੱਕਾ ਪੈ ਗਿਆ ਹੈ, ਇਹ ਸੜਨ ਤੋਂ ਇੱਕ ਸੋਜ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਵੇ, ਇਹ ਦਾਗ ਸਾੜਨ ਦੇ ਕਾਰਨ ਹੈ।

29“ਜੇਕਰ ਕਿਸੇ ਆਦਮੀ ਜਾਂ ਔਰਤ ਦੇ ਸਿਰ ਜਾਂ ਠੋਡੀ ਉੱਤੇ ਫੋੜਾ ਹੈ,

30ਤਾਂ ਜਾਜਕ ਉਸ ਜ਼ਖਮ ਦੀ ਜਾਂਚ ਕਰੇ ਅਤੇ ਜੇਕਰ ਉਹ ਚਮੜੀ ਨਾਲੋਂ ਡੂੰਘਾ ਜਾਪਦਾ ਹੈ ਅਤੇ ਉਸ ਦੇ ਵਾਲ ਪੀਲੇ ਅਤੇ ਪਤਲੇ ਹਨ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।

31ਪਰ ਜਦੋਂ ਜਾਜਕ ਜ਼ਖਮ ਦੀ ਜਾਂਚ ਕਰਦਾ ਹੈ, ਇਹ ਚਮੜੀ ਤੋਂ ਵੱਧ ਡੂੰਘਾ ਨਹੀਂ ਜਾਪਦਾ ਅਤੇ ਉਸ ਵਿੱਚ ਕਾਲੇ ਵਾਲ ਨਹੀਂ ਹਨ, ਤਾਂ ਜਾਜਕ ਉਸ ਵਿਅਕਤੀ ਨੂੰ ਸੱਤ ਦਿਨਾਂ ਲਈ ਅਲੱਗ ਰੱਖੇ।

32ਸੱਤਵੇਂ ਦਿਨ ਜਾਜਕ ਉਸ ਫੋੜੇ ਦੀ ਜਾਂਚ ਕਰੇ ਅਤੇ ਜੇਕਰ ਉਹ ਫ਼ੈਲਿਆ ਨਹੀਂ ਹੈ ਅਤੇ ਉਸ ਵਿੱਚ ਪੀਲੇ ਵਾਲ ਨਹੀਂ ਹਨ ਅਤੇ ਉਹ ਚਮੜੀ ਤੋਂ ਵੱਧ ਡੂੰਘਾ ਨਹੀਂ ਦਿਸਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.