ਲੇਵਿਆਂ 13

ਪਰ, ਜੇ ਦਾਗ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਫੈਲਿਆ ਨਹੀਂ ਹੈ ਪਰ ਫਿੱਕਾ ਪੈ ਗਿਆ ਹੈ, ਇਹ ਸੜਨ ਤੋਂ ਇੱਕ ਸੋਜ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਵੇ, ਇਹ ਦਾਗ ਸਾੜਨ ਦੇ ਕਾਰਨ ਹੈ।

Leviticus 13:28 (UKJV) And if the bright spot stay in his place, and spread not in the skin, but it be somewhat dark; it is a rising of the burning, and the priest shall pronounce him clean: for it is an inflammation of the burning.

26ਪਰ ਜੇ ਜਾਜਕ ਉਸ ਦੀ ਜਾਂਚ ਕਰੇ ਅਤੇ ਉਸ ਥਾਂ ਉੱਤੇ ਕੋਈ ਚਿੱਟੇ ਵਾਲ ਨਹੀਂ ਹਨ ਅਤੇ ਜੇ ਉਹ ਚਮੜੀ ਤੋਂ ਵੱਧ ਡੂੰਘੇ ਨਹੀਂ ਹਨ ਅਤੇ ਫਿੱਕੇ ਪੈ ਗਏ ਹਨ, ਤਾਂ ਜਾਜਕ ਉਹਨਾਂ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

27ਸੱਤਵੇਂ ਦਿਨ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਅਤੇ ਜੇਕਰ ਇਹ ਚਮੜੀ ਵਿੱਚ ਫੈਲੀ ਹੋਈ ਹੈ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇਗਾ। ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

28ਪਰ, ਜੇ ਦਾਗ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਫੈਲਿਆ ਨਹੀਂ ਹੈ ਪਰ ਫਿੱਕਾ ਪੈ ਗਿਆ ਹੈ, ਇਹ ਸੜਨ ਤੋਂ ਇੱਕ ਸੋਜ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਵੇ, ਇਹ ਦਾਗ ਸਾੜਨ ਦੇ ਕਾਰਨ ਹੈ।

29“ਜੇਕਰ ਕਿਸੇ ਆਦਮੀ ਜਾਂ ਔਰਤ ਦੇ ਸਿਰ ਜਾਂ ਠੋਡੀ ਉੱਤੇ ਫੋੜਾ ਹੈ,

30ਤਾਂ ਜਾਜਕ ਉਸ ਜ਼ਖਮ ਦੀ ਜਾਂਚ ਕਰੇ ਅਤੇ ਜੇਕਰ ਉਹ ਚਮੜੀ ਨਾਲੋਂ ਡੂੰਘਾ ਜਾਪਦਾ ਹੈ ਅਤੇ ਉਸ ਦੇ ਵਾਲ ਪੀਲੇ ਅਤੇ ਪਤਲੇ ਹਨ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.