ਲੇਵਿਆਂ 13

ਪਰ ਜੇ ਜਾਜਕ ਉਸ ਦੀ ਜਾਂਚ ਕਰੇ ਅਤੇ ਉਸ ਥਾਂ ਉੱਤੇ ਕੋਈ ਚਿੱਟੇ ਵਾਲ ਨਹੀਂ ਹਨ ਅਤੇ ਜੇ ਉਹ ਚਮੜੀ ਤੋਂ ਵੱਧ ਡੂੰਘੇ ਨਹੀਂ ਹਨ ਅਤੇ ਫਿੱਕੇ ਪੈ ਗਏ ਹਨ, ਤਾਂ ਜਾਜਕ ਉਹਨਾਂ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

Leviticus 13:26 (UKJV) But if the priest look on it, and, behold, there be no white hair in the bright spot, and it be no lower than the other skin, but be somewhat dark; then the priest shall shut him up seven days:

24“ਜਦੋਂ ਕਿਸੇ ਦੀ ਚਮੜੀ ਤੇ ਜਲਣ ਦਾ ਦਾਗ ਹੋਵੇ ਅਤੇ ਸੜੇ ਹੋਏ ਜ਼ਖਮ ਵਿੱਚ ਚਿੱਟਾ ਜਾਂ ਕੁਝ ਲਾਲ-ਚਿੱਟਾ ਦਾਗ ਹੋਵੇ,

25ਜਾਜਕ ਉਸ ਦੀ ਜਾਂਚ ਕਰੇ ਅਤੇ ਵੇਖੇ, ਅਤੇ ਜੇਕਰ ਉਸ ਦਾਗ ਵਾਲੇ ਸਥਾਨ ਦੇ ਵਾਲ ਚਿੱਟੇ ਹੋ ਗਏ ਹਨ ਅਤੇ ਉਹ ਚਮੜੀ ਨਾਲੋਂ ਡੂੰਘੇ ਜਾਪਦੇ ਹਨ, ਤਾਂ ਇਹ ਇੱਕ ਅਸ਼ੁੱਧ ਰੋਗ ਹੈ ਜੋ ਸੜਨ ਨਾਲ ਫੁੱਟਿਆ ਹੈ। ਜਾਜਕ ਉਸ ਨੂੰ ਅਸ਼ੁੱਧ ਕਰਾਰ ਦੇਵੇ, ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

26ਪਰ ਜੇ ਜਾਜਕ ਉਸ ਦੀ ਜਾਂਚ ਕਰੇ ਅਤੇ ਉਸ ਥਾਂ ਉੱਤੇ ਕੋਈ ਚਿੱਟੇ ਵਾਲ ਨਹੀਂ ਹਨ ਅਤੇ ਜੇ ਉਹ ਚਮੜੀ ਤੋਂ ਵੱਧ ਡੂੰਘੇ ਨਹੀਂ ਹਨ ਅਤੇ ਫਿੱਕੇ ਪੈ ਗਏ ਹਨ, ਤਾਂ ਜਾਜਕ ਉਹਨਾਂ ਨੂੰ ਸੱਤ ਦਿਨਾਂ ਲਈ ਅਲੱਗ ਕਰ ਦੇਵੇ।

27ਸੱਤਵੇਂ ਦਿਨ ਜਾਜਕ ਉਸ ਵਿਅਕਤੀ ਦੀ ਜਾਂਚ ਕਰੇ, ਅਤੇ ਜੇਕਰ ਇਹ ਚਮੜੀ ਵਿੱਚ ਫੈਲੀ ਹੋਈ ਹੈ, ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇਗਾ। ਇਹ ਇੱਕ ਕੋੜ੍ਹ ਦੀ ਬਿਮਾਰੀ ਹੈ।

28ਪਰ, ਜੇ ਦਾਗ ਬਦਲਿਆ ਨਹੀਂ ਹੈ ਅਤੇ ਚਮੜੀ ਵਿੱਚ ਫੈਲਿਆ ਨਹੀਂ ਹੈ ਪਰ ਫਿੱਕਾ ਪੈ ਗਿਆ ਹੈ, ਇਹ ਸੜਨ ਤੋਂ ਇੱਕ ਸੋਜ ਹੈ ਅਤੇ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਵੇ, ਇਹ ਦਾਗ ਸਾੜਨ ਦੇ ਕਾਰਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.