37ਜੇਕਰ ਜਾਜਕ ਦੇ ਦੇਖਣ ਵਿੱਚ ਉਹ ਦਾਗ ਉੱਥੇ ਹੀ ਰਹੇ ਅਤੇ ਉਸਦੇ ਵਿੱਚ ਕਾਲੇ ਵਾਲ ਆ ਗਏ ਹੋਣ ਤਾਂ ਉਹ ਦਾਗ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸਨੂੰ ਸ਼ੁੱਧ ਠਹਿਰਾਵੇ।
38“ਜਦੋਂ ਕਿਸੇ ਆਦਮੀ ਜਾਂ ਔਰਤ ਦੀ ਚਮੜੀ ਤੇ ਚਿੱਟੇ ਧੱਬੇ ਹੁੰਦੇ ਹਨ,
39ਤਾਂ ਜਾਜਕ ਉਹਨਾਂ ਦੀ ਜਾਂਚ ਕਰੇ, ਅਤੇ ਜੇ ਦਾਗ ਧੱਬੇ ਚਿੱਟੇ ਹਨ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।
40“ਇੱਕ ਆਦਮੀ ਜਿਸ ਦੇ ਸਿਰ ਤੋਂ ਵਾਲ ਝੜ ਗਏ ਹੋਣ ਅਤੇ ਉਹ ਗੰਜਾ ਤਾਂ ਹੈ, ਪਰ ਉਹ ਸ਼ੁੱਧ ਹੈ।
41ਜੇਕਰ ਉਹ ਦੀ ਖੋਪੜੀ ਦੇ ਅੱਗੇ ਤੋਂ ਵਾਲ ਝੜ ਗਏ ਹੋਣ ਅਤੇ ਮੱਥੇ ਦਾ ਗੰਜਾ ਹੋਵੇ ਤਾਂ ਉਹ ਸ਼ੁੱਧ ਹੈ।