ਲੇਵਿਆਂ 13

ਜਿੰਨਾ ਚਿਰ ਉਹਨਾਂ ਦੇ ਸਰੀਰ ਵਿੱਚ ਇਹ ਰੋਗ ਰਹੇਗਾ ਤਦ ਤੱਕ ਉਹ ਅਸ਼ੁੱਧ ਰਹਿਣਗੇ ਅਤੇ ਇਕੱਲੇ ਰਹਿਣਗੇ, ਉਹਨਾਂ ਦੇ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੀ ਹੋਵੇਗਾ।

Leviticus 13:46 (UKJV) All the days wherein the plague shall be in him he shall be defiled; he is unclean: he shall dwell alone; without the camp shall his habitation be.

44ਤਾਂ ਉਹ ਮਨੁੱਖ ਕੋੜ੍ਹੀ ਅਤੇ ਅਸ਼ੁੱਧ ਹੈ। ਜਾਜਕ ਉਸਨੂੰ ਉਸਦੇ ਸਿਰ ਵਿੱਚ ਜ਼ਖਮ ਦੇ ਕਾਰਨ ਅਸ਼ੁੱਧ ਕਰਾਰ ਦੇਵੇ।

45“ਇਸ ਤਰ੍ਹਾਂ ਦੀ ਅਸ਼ੁੱਧ ਬਿਮਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਟੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ, ਉਸਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ ‘ਅਸ਼ੁੱਧ! ਅਸ਼ੁੱਧ!’ ਪੁਕਾਰਿਆ ਕਰੇ।

46ਜਿੰਨਾ ਚਿਰ ਉਹਨਾਂ ਦੇ ਸਰੀਰ ਵਿੱਚ ਇਹ ਰੋਗ ਰਹੇਗਾ ਤਦ ਤੱਕ ਉਹ ਅਸ਼ੁੱਧ ਰਹਿਣਗੇ ਅਤੇ ਇਕੱਲੇ ਰਹਿਣਗੇ, ਉਹਨਾਂ ਦੇ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੀ ਹੋਵੇਗਾ।

47“ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ,

48ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਭਾਵੇਂ ਕਤਾਨ ਦਾ, ਭਾਵੇਂ ਉੱਨ ਦਾ, ਭਾਵੇਂ ਚਮੜੇ ਵਿੱਚ, ਭਾਵੇਂ ਚਮੜੇ ਦੀ ਬਣੀ ਹੋਈ ਕਿਸੇ ਵਸਤੂ ਵਿੱਚ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.