ਲੇਵਿਆਂ 13

“ਇਸ ਤਰ੍ਹਾਂ ਦੀ ਅਸ਼ੁੱਧ ਬਿਮਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਟੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ, ਉਸਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ ‘ਅਸ਼ੁੱਧ! ਅਸ਼ੁੱਧ!’ ਪੁਕਾਰਿਆ ਕਰੇ।

Leviticus 13:45 (UKJV) And the leper in whom the plague is, his clothes shall be rent, and his head bare, and he shall put a covering upon his upper lip, and shall cry, Unclean, unclean.

43ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,

44ਤਾਂ ਉਹ ਮਨੁੱਖ ਕੋੜ੍ਹੀ ਅਤੇ ਅਸ਼ੁੱਧ ਹੈ। ਜਾਜਕ ਉਸਨੂੰ ਉਸਦੇ ਸਿਰ ਵਿੱਚ ਜ਼ਖਮ ਦੇ ਕਾਰਨ ਅਸ਼ੁੱਧ ਕਰਾਰ ਦੇਵੇ।

45“ਇਸ ਤਰ੍ਹਾਂ ਦੀ ਅਸ਼ੁੱਧ ਬਿਮਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਟੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ, ਉਸਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ ‘ਅਸ਼ੁੱਧ! ਅਸ਼ੁੱਧ!’ ਪੁਕਾਰਿਆ ਕਰੇ।

46ਜਿੰਨਾ ਚਿਰ ਉਹਨਾਂ ਦੇ ਸਰੀਰ ਵਿੱਚ ਇਹ ਰੋਗ ਰਹੇਗਾ ਤਦ ਤੱਕ ਉਹ ਅਸ਼ੁੱਧ ਰਹਿਣਗੇ ਅਤੇ ਇਕੱਲੇ ਰਹਿਣਗੇ, ਉਹਨਾਂ ਦੇ ਨਿਵਾਸ ਸਥਾਨ ਡੇਰੇ ਤੋਂ ਬਾਹਰ ਹੀ ਹੋਵੇਗਾ।

47“ਫੇਰ ਜਿਸ ਬਸਤਰ ਵਿੱਚ ਕੋੜ੍ਹ ਦਾ ਰੋਗ ਹੋਵੇ, ਭਾਵੇਂ ਉੱਨ ਦਾ ਹੋਵੇ, ਭਾਵੇਂ ਕਤਾਨ ਦਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.