41ਜੇਕਰ ਉਹ ਦੀ ਖੋਪੜੀ ਦੇ ਅੱਗੇ ਤੋਂ ਵਾਲ ਝੜ ਗਏ ਹੋਣ ਅਤੇ ਮੱਥੇ ਦਾ ਗੰਜਾ ਹੋਵੇ ਤਾਂ ਉਹ ਸ਼ੁੱਧ ਹੈ।
42ਪਰ ਜੇ ਉਸ ਦੇ ਗੰਜੇ ਸਿਰ ਜਾਂ ਮੱਥੇ ਤੇ ਲਾਲ-ਚਿੱਟੇ ਰੰਗ ਦਾ ਫੋੜਾ ਹੈ, ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।
43ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,
44ਤਾਂ ਉਹ ਮਨੁੱਖ ਕੋੜ੍ਹੀ ਅਤੇ ਅਸ਼ੁੱਧ ਹੈ। ਜਾਜਕ ਉਸਨੂੰ ਉਸਦੇ ਸਿਰ ਵਿੱਚ ਜ਼ਖਮ ਦੇ ਕਾਰਨ ਅਸ਼ੁੱਧ ਕਰਾਰ ਦੇਵੇ।
45“ਇਸ ਤਰ੍ਹਾਂ ਦੀ ਅਸ਼ੁੱਧ ਬਿਮਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਫਟੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ, ਉਸਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ ‘ਅਸ਼ੁੱਧ! ਅਸ਼ੁੱਧ!’ ਪੁਕਾਰਿਆ ਕਰੇ।