ਲੇਵਿਆਂ 14

“ਅੱਠਵੇਂ ਦਿਨ ਉਹ ਦੋ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣ, ਹਰ ਇੱਕ ਦੋਸ਼ ਰਹਿਤ ਹੋਵੇ, ਅਤੇ ਅਨਾਜ ਦੀ ਭੇਟ ਲਈ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਗਏ ਉੱਤਮ ਆਟੇ ਦੇ ਤਿੰਨ-ਦਸਵੇਂ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ।

Leviticus 14:10 (UKJV) And on the eighth day he shall take two he lambs without blemish, and one ewe lamb of the first year without blemish, and three tenth deals of fine flour for a food offering, mingled with oil, and one log of oil.

8“ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਆਪਣੇ ਕੱਪੜੇ ਧੋਣ, ਆਪਣੇ ਸਾਰੇ ਵਾਲ ਕਟਵਾਉਣ ਅਤੇ ਪਾਣੀ ਨਾਲ ਨਹਾਉਣ ਤਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਣਗੇ। ਇਸ ਤੋਂ ਬਾਅਦ ਉਹ ਡੇਰੇ ਵਿੱਚ ਆ ਸਕਦੇ ਹਨ, ਪਰ ਉਹ ਸੱਤ ਦਿਨਾਂ ਤੱਕ ਆਪਣੇ ਤੰਬੂ ਤੋਂ ਬਾਹਰ ਰੱਖਣ।

9ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ, ਆਪਣੇ ਭਰਵੱਟੇ ਅਤੇ ਬਾਕੀ ਦੇ ਵਾਲ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਪਾਣੀ ਨਾਲ ਨਹਾਉਣ, ਤਦ ਉਹ ਸ਼ੁੱਧ ਹੋ ਜਾਣਗੇ।

10“ਅੱਠਵੇਂ ਦਿਨ ਉਹ ਦੋ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣ, ਹਰ ਇੱਕ ਦੋਸ਼ ਰਹਿਤ ਹੋਵੇ, ਅਤੇ ਅਨਾਜ ਦੀ ਭੇਟ ਲਈ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਗਏ ਉੱਤਮ ਆਟੇ ਦੇ ਤਿੰਨ-ਦਸਵੇਂ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ।

11ਜਿਹੜਾ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਉਂਦਾ ਹੈ, ਉਹ ਪਵਿੱਤਰ ਕੀਤੇ ਜਾਣ ਵਾਲੇ ਨੂੰ ਅਤੇ ਉਹਨਾਂ ਦੀਆਂ ਭੇਟਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਯਾਹਵੇਹ ਦੇ ਅੱਗੇ ਪੇਸ਼ ਕਰੇ।

12“ਫ਼ੇਰ ਜਾਜਕ ਲੇਲੇ ਵਿੱਚੋਂ ਇੱਕ ਨੂੰ ਲੈ ਕੇ ਉਸਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ ਅਤੇ ਉਹ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.