ਲੇਵਿਆਂ 14

“ਫ਼ੇਰ ਜਾਜਕ ਲੇਲੇ ਵਿੱਚੋਂ ਇੱਕ ਨੂੰ ਲੈ ਕੇ ਉਸਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ ਅਤੇ ਉਹ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ।

Leviticus 14:12 (UKJV) And the priest shall take one he lamb, and offer him for a trespass offering, and the log of oil, and wave them for a wave offering before the LORD:

10“ਅੱਠਵੇਂ ਦਿਨ ਉਹ ਦੋ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣ, ਹਰ ਇੱਕ ਦੋਸ਼ ਰਹਿਤ ਹੋਵੇ, ਅਤੇ ਅਨਾਜ ਦੀ ਭੇਟ ਲਈ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਗਏ ਉੱਤਮ ਆਟੇ ਦੇ ਤਿੰਨ-ਦਸਵੇਂ ਹਿੱਸਾ ਮੈਦਾ ਅਤੇ ਇੱਕ ਕੁੱਪੀ ਤੇਲ ਲਿਆਵੇ।

11ਜਿਹੜਾ ਜਾਜਕ ਉਹਨਾਂ ਨੂੰ ਸ਼ੁੱਧ ਠਹਿਰਾਉਂਦਾ ਹੈ, ਉਹ ਪਵਿੱਤਰ ਕੀਤੇ ਜਾਣ ਵਾਲੇ ਨੂੰ ਅਤੇ ਉਹਨਾਂ ਦੀਆਂ ਭੇਟਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਯਾਹਵੇਹ ਦੇ ਅੱਗੇ ਪੇਸ਼ ਕਰੇ।

12“ਫ਼ੇਰ ਜਾਜਕ ਲੇਲੇ ਵਿੱਚੋਂ ਇੱਕ ਨੂੰ ਲੈ ਕੇ ਉਸਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ ਅਤੇ ਉਹ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ।

13ਉਹ ਪਵਿੱਤਰ ਸਥਾਨ ਵਿੱਚ ਲੇਲੇ ਨੂੰ ਵੱਢਣ ਜਿੱਥੇ ਪਾਪ ਦੀ ਭੇਟ ਅਤੇ ਹੋਮ ਬਲੀ ਨੂੰ ਵੱਢਿਆ ਜਾਂਦਾ ਹੈ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਇਹ ਅੱਤ ਪਵਿੱਤਰ ਹੈ।

14ਜਾਜਕ ਦੋਸ਼ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ ਅਤੇ ਇਸਨੂੰ ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.