ਲੇਵਿਆਂ 14

ਫ਼ੇਰ ਜਾਜਕ ਨੂੰ ਤੇਲ ਦਾ ਕੁਝ ਹਿੱਸਾ ਲੈ ਕੇ, ਅਤੇ ਇਸਨੂੰ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਡੋਲ੍ਹਣ ਦੇਵੇ।

Leviticus 14:15 (UKJV) And the priest shall take some of the log of oil, and pour it into the palm of his own left hand:

13ਉਹ ਪਵਿੱਤਰ ਸਥਾਨ ਵਿੱਚ ਲੇਲੇ ਨੂੰ ਵੱਢਣ ਜਿੱਥੇ ਪਾਪ ਦੀ ਭੇਟ ਅਤੇ ਹੋਮ ਬਲੀ ਨੂੰ ਵੱਢਿਆ ਜਾਂਦਾ ਹੈ ਕਿਉਂਕਿ ਜਿਵੇਂ ਪਾਪ ਬਲੀ ਦੀ ਭੇਟ ਜਾਜਕ ਦੀ ਹੈ ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਵੀ ਉਸੇ ਦੀ ਹੈ, ਇਹ ਅੱਤ ਪਵਿੱਤਰ ਹੈ।

14ਜਾਜਕ ਦੋਸ਼ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ ਅਤੇ ਇਸਨੂੰ ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ।

15ਫ਼ੇਰ ਜਾਜਕ ਨੂੰ ਤੇਲ ਦਾ ਕੁਝ ਹਿੱਸਾ ਲੈ ਕੇ, ਅਤੇ ਇਸਨੂੰ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਡੋਲ੍ਹਣ ਦੇਵੇ।

16ਜਾਜਕ ਆਪਣੀ ਸੱਜੀ ਉਂਗਲੀ ਨੂੰ ਆਪਣੀ ਹਥੇਲੀ ਦੇ ਤੇਲ ਵਿੱਚ ਡੁਬੋ ਕੇ, ਅਤੇ ਆਪਣੀ ਉਂਗਲੀ ਨਾਲ ਇਸ ਵਿੱਚੋਂ ਕੁਝ ਨੂੰ ਯਾਹਵੇਹ ਦੇ ਅੱਗੇ ਸੱਤ ਵਾਰੀ ਛਿੜਕੇ।

17ਜਾਜਕ ਨੂੰ ਆਪਣੀ ਹਥੇਲੀ ਵਿੱਚ ਬਚੇ ਹੋਏ ਤੇਲ ਵਿੱਚੋਂ ਕੁਝ ਨੂੰ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.