ਲੇਵਿਆਂ 14

ਜਾਜਕ ਆਪਣੀ ਸੱਜੀ ਉਂਗਲੀ ਨੂੰ ਆਪਣੀ ਹਥੇਲੀ ਦੇ ਤੇਲ ਵਿੱਚ ਡੁਬੋ ਕੇ, ਅਤੇ ਆਪਣੀ ਉਂਗਲੀ ਨਾਲ ਇਸ ਵਿੱਚੋਂ ਕੁਝ ਨੂੰ ਯਾਹਵੇਹ ਦੇ ਅੱਗੇ ਸੱਤ ਵਾਰੀ ਛਿੜਕੇ।

Leviticus 14:16 (UKJV) And the priest shall dip his right finger in the oil that is in his left hand, and shall sprinkle of the oil with his finger seven times before the LORD:

14ਜਾਜਕ ਦੋਸ਼ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ ਅਤੇ ਇਸਨੂੰ ਸ਼ੁੱਧ ਕੀਤੇ ਜਾਣ ਵਾਲੇ ਵਿਅਕਤੀ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ।

15ਫ਼ੇਰ ਜਾਜਕ ਨੂੰ ਤੇਲ ਦਾ ਕੁਝ ਹਿੱਸਾ ਲੈ ਕੇ, ਅਤੇ ਇਸਨੂੰ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਡੋਲ੍ਹਣ ਦੇਵੇ।

16ਜਾਜਕ ਆਪਣੀ ਸੱਜੀ ਉਂਗਲੀ ਨੂੰ ਆਪਣੀ ਹਥੇਲੀ ਦੇ ਤੇਲ ਵਿੱਚ ਡੁਬੋ ਕੇ, ਅਤੇ ਆਪਣੀ ਉਂਗਲੀ ਨਾਲ ਇਸ ਵਿੱਚੋਂ ਕੁਝ ਨੂੰ ਯਾਹਵੇਹ ਦੇ ਅੱਗੇ ਸੱਤ ਵਾਰੀ ਛਿੜਕੇ।

17ਜਾਜਕ ਨੂੰ ਆਪਣੀ ਹਥੇਲੀ ਵਿੱਚ ਬਚੇ ਹੋਏ ਤੇਲ ਵਿੱਚੋਂ ਕੁਝ ਨੂੰ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਉੱਤੇ ਲਗਾਵੇ।

18ਜੋ ਤੇਲ ਜਾਜਕ ਦੇ ਹੱਥ ਵਿੱਚ ਬਚ ਜਾਵੇ ਉਸ ਨੂੰ ਉਹ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਡੋਲ੍ਹ ਦੇਵੇ ਅਤੇ ਜਾਜਕ ਉਸ ਦੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.