1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਕਿਸੇ ਵੀ ਰੋਗੀ ਵਿਅਕਤੀ ਨੂੰ ਉਸ ਦੀ ਰਸਮੀ ਸ਼ੁੱਧਤਾ ਦੇ ਸਮੇਂ, ਜਦੋਂ ਉਹ ਜਾਜਕ ਕੋਲ ਲਿਆਏ ਜਾਂਦੇ ਹਨ ਤਾਂ ਇਹ ਨਿਯਮ ਹਨ:
3ਜਾਜਕ ਡੇਰੇ ਤੋਂ ਬਾਹਰ ਜਾਵੇ ਅਤੇ ਉਹਨਾਂ ਦੀ ਜਾਂਚ ਕਰੇ। ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ,
4ਤਾਂ ਜਾਜਕ ਉਸਨੂੰ ਜੋ ਚੰਗਾ ਹੋ ਗਿਆ ਹੋਵੇ ਹੁਕਮ ਦੇਵੇ ਕਿ ਦੋ ਜੀਵਤ ਸ਼ੁੱਧ ਪੰਛੀ ਅਤੇ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਲਿਆਵੇ।