ਲੇਵਿਆਂ 14

ਤਾਂ ਜਾਜਕ ਉਸਨੂੰ ਜੋ ਚੰਗਾ ਹੋ ਗਿਆ ਹੋਵੇ ਹੁਕਮ ਦੇਵੇ ਕਿ ਦੋ ਜੀਵਤ ਸ਼ੁੱਧ ਪੰਛੀ ਅਤੇ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਲਿਆਵੇ।

Leviticus 14:4 (UKJV) Then shall the priest command to take for him that is to be cleansed two birds alive and clean, and cedar wood, and scarlet, and hyssop:

2“ਕਿਸੇ ਵੀ ਰੋਗੀ ਵਿਅਕਤੀ ਨੂੰ ਉਸ ਦੀ ਰਸਮੀ ਸ਼ੁੱਧਤਾ ਦੇ ਸਮੇਂ, ਜਦੋਂ ਉਹ ਜਾਜਕ ਕੋਲ ਲਿਆਏ ਜਾਂਦੇ ਹਨ ਤਾਂ ਇਹ ਨਿਯਮ ਹਨ:

3ਜਾਜਕ ਡੇਰੇ ਤੋਂ ਬਾਹਰ ਜਾਵੇ ਅਤੇ ਉਹਨਾਂ ਦੀ ਜਾਂਚ ਕਰੇ। ਜੇਕਰ ਉਸ ਦੇ ਕੋੜ੍ਹ ਦਾ ਰੋਗ ਚੰਗਾ ਹੋ ਗਿਆ ਹੋਵੇ,

4ਤਾਂ ਜਾਜਕ ਉਸਨੂੰ ਜੋ ਚੰਗਾ ਹੋ ਗਿਆ ਹੋਵੇ ਹੁਕਮ ਦੇਵੇ ਕਿ ਦੋ ਜੀਵਤ ਸ਼ੁੱਧ ਪੰਛੀ ਅਤੇ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਲਿਆਵੇ।

5ਤਦ ਜਾਜਕ ਕਿਸੇ ਪੰਛੀਆਂ ਵਿੱਚੋਂ ਇੱਕ ਨੂੰ ਵਗਦੇ ਪਾਣੀ ਦੇ ਉੱਤੇ ਕਿਸੇ ਮਿੱਟੀ ਦੇ ਭਾਂਡੇ ਵਿੱਚ ਵੱਢਣ ਦਾ ਹੁਕਮ ਦੇਵੇ।

6ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵਗਦੇ ਪਾਣੀ ਉੱਤੇ ਵੱਢਿਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.