23“ਅੱਠਵੇਂ ਦਿਨ ਉਹਨਾਂ ਨੂੰ ਆਪਣੀ ਸ਼ੁੱਧਤਾ ਲਈ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਯਾਹਵੇਹ ਦੇ ਅੱਗੇ ਲਿਆਉਣਾ ਚਾਹੀਦਾ ਹੈ।
24ਤਦ ਜਾਜਕ ਦੋਸ਼ ਬਲੀ ਦੀ ਭੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਹਿਲਾਉਣ ਦੀ ਭੇਟ ਕਰਕੇ ਯਾਹਵੇਹ ਦੇ ਅੱਗੇ ਹਿਲਾਵੇ।
25ਜਾਜਕ ਦੋਸ਼ ਦੀ ਭੇਟ ਲਈ ਲੇਲੇ ਨੂੰ ਵੱਢੇ ਅਤੇ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਸ਼ੁੱਧ ਕੀਤੇ ਜਾਣ ਵਾਲੇ ਦੇ ਸੱਜੇ ਕੰਨ ਦੀ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਹਨਾਂ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਗਾਵੇ।
26ਜਾਜਕ ਨੂੰ ਕੁਝ ਤੇਲ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਪਾਵੇ।
27ਅਤੇ ਜਾਜਕ ਆਪਣੀ ਸੱਜੀ ਉਂਗਲੀ ਨਾਲ ਆਪਣੀ ਹਥੇਲੀ ਵਿੱਚੋਂ ਕੁਝ ਤੇਲ ਨੂੰ ਯਾਹਵੇਹ ਅੱਗੇ ਸੱਤ ਵਾਰ ਛਿੜਕੇ।