26ਜਾਜਕ ਨੂੰ ਕੁਝ ਤੇਲ ਆਪਣੇ ਖੱਬੇ ਹੱਥ ਦੀ ਹਥੇਲੀ ਵਿੱਚ ਪਾਵੇ।
27ਅਤੇ ਜਾਜਕ ਆਪਣੀ ਸੱਜੀ ਉਂਗਲੀ ਨਾਲ ਆਪਣੀ ਹਥੇਲੀ ਵਿੱਚੋਂ ਕੁਝ ਤੇਲ ਨੂੰ ਯਾਹਵੇਹ ਅੱਗੇ ਸੱਤ ਵਾਰ ਛਿੜਕੇ।
28ਫਿਰ ਜਾਜਕ ਆਪਣੇ ਹੱਥ ਦੇ ਤੇਲ ਵਿੱਚੋਂ ਕੁਝ ਲੈ ਕੇ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੇ ਸਿਰੇ ਉੱਤੇ ਅਤੇ ਉਸ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਦੋਸ਼ ਬਲੀ ਦੀ ਭੇਟ ਦੇ ਲਹੂ ਦੇ ਉੱਤੇ ਲਗਾਵੇ।
29ਅਤੇ ਬਾਕੀ ਦਾ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸਨੂੰ ਉਹ ਸ਼ੁੱਧ ਹੋਣ ਵਾਲੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ।
30ਫਿਰ ਉਹ ਕਬੂਤਰਾਂ ਜਾਂ ਘੁੱਗੀਆਂ ਦੇ ਬੱਚਿਆਂ ਵਿੱਚੋਂ ਜੋ ਇਹ ਲਿਆ ਸਕਿਆ, ਕਿਸੇ ਇੱਕ ਨੂੰ ਚੜ੍ਹਾਵੇ,