29ਅਤੇ ਬਾਕੀ ਦਾ ਤੇਲ ਜੋ ਜਾਜਕ ਦੇ ਹੱਥ ਵਿੱਚ ਰਹਿ ਜਾਵੇ ਉਸਨੂੰ ਉਹ ਸ਼ੁੱਧ ਹੋਣ ਵਾਲੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰਨ ਲਈ ਉਸ ਦੇ ਸਿਰ ਉੱਤੇ ਪਾ ਦੇਵੇ।
30ਫਿਰ ਉਹ ਕਬੂਤਰਾਂ ਜਾਂ ਘੁੱਗੀਆਂ ਦੇ ਬੱਚਿਆਂ ਵਿੱਚੋਂ ਜੋ ਇਹ ਲਿਆ ਸਕਿਆ, ਕਿਸੇ ਇੱਕ ਨੂੰ ਚੜ੍ਹਾਵੇ,
31ਇੱਕ ਪਾਪ ਦੀ ਭੇਟ ਵਜੋਂ ਅਤੇ ਦੂਸਰਾ ਹੋਮ ਦੀ ਭੇਟ ਵਜੋਂ, ਅਨਾਜ ਦੀ ਭੇਟ ਦੇ ਸਮੇਤ ਇਸ ਤਰ੍ਹਾਂ ਜਾਜਕ ਸ਼ੁੱਧ ਹੋਣ ਵਾਲੇ ਦੇ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ।”
32ਇਹ ਨਿਯਮ ਹਰ ਉਸ ਵਿਅਕਤੀ ਲਈ ਹਨ ਜਿਨ੍ਹਾਂ ਨੂੰ ਚਮੜੀ ਦੀ ਅਸ਼ੁੱਧ ਬੀਮਾਰੀ ਹੈ ਅਤੇ ਜੋ ਆਪਣੀ ਸ਼ੁੱਧਤਾ ਲਈ ਨਿਯਮਤ ਭੇਟਾਂ ਨੂੰ ਲਿਆ ਸਕੇ।
33ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,