ਲੇਵਿਆਂ 14

ਜਾਜਕ ਹੁਕਮ ਦੇਵੇ ਕਿ ਉਹ ਉਹਨਾਂ ਪੱਥਰਾਂ ਨੂੰ ਜਿਨ੍ਹਾਂ ਵਿੱਚ ਰੋਗ ਹੈ ਪਾੜ ਕੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਸੁੱਟ ਦਿੱਤਾ ਜਾਵੇ।

Leviticus 14:40 (UKJV) Then the priest shall command that they take away the stones in which the plague is, and they shall cast them into an unclean place without the city:

38ਜਾਜਕ ਘਰ ਦੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਉਸ ਘਰ ਨੂੰ ਸੱਤ ਦਿਨਾਂ ਲਈ ਬੰਦ ਕਰ ਦੇਵੇ।

39ਸੱਤਵੇਂ ਦਿਨ ਜਾਜਕ ਘਰ ਦੀ ਜਾਂਚ ਕਰਨ ਲਈ ਵਾਪਸ ਆਵੇਗਾ ਅਤੇ ਜੇਕਰ ਉਹ ਰੋਗ ਘਰ ਦੀਆਂ ਕੰਧਾਂ ਉੱਤੇ ਫੈਲ ਗਿਆ ਹੋਵੇ,

40ਜਾਜਕ ਹੁਕਮ ਦੇਵੇ ਕਿ ਉਹ ਉਹਨਾਂ ਪੱਥਰਾਂ ਨੂੰ ਜਿਨ੍ਹਾਂ ਵਿੱਚ ਰੋਗ ਹੈ ਪਾੜ ਕੇ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਸੁੱਟ ਦਿੱਤਾ ਜਾਵੇ।

41ਉਸ ਨੂੰ ਘਰ ਦੀਆਂ ਸਾਰੀਆਂ ਅੰਦਰਲੀਆਂ ਕੰਧਾਂ ਨੂੰ ਖੁਰਚਿਆ ਜਾਵੇ ਅਤੇ ਉਹ ਮਿੱਟੀ ਜੋ ਛਿੱਲੀ ਗਈ ਹੈ, ਉਸ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਵਿੱਚ ਸੁੱਟ ਦਿੱਤਾ ਜਾਵੇ।

42ਉਹ ਦੂਸਰੇ ਪੱਥਰ ਲੈ ਕੇ ਉਹਨਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾਂ ਲੈ ਕੇ ਘਰ ਨੂੰ ਲਿੱਪੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.