41ਉਸ ਨੂੰ ਘਰ ਦੀਆਂ ਸਾਰੀਆਂ ਅੰਦਰਲੀਆਂ ਕੰਧਾਂ ਨੂੰ ਖੁਰਚਿਆ ਜਾਵੇ ਅਤੇ ਉਹ ਮਿੱਟੀ ਜੋ ਛਿੱਲੀ ਗਈ ਹੈ, ਉਸ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਵਿੱਚ ਸੁੱਟ ਦਿੱਤਾ ਜਾਵੇ।
42ਉਹ ਦੂਸਰੇ ਪੱਥਰ ਲੈ ਕੇ ਉਹਨਾਂ ਨੂੰ ਪੁਰਾਣੇ ਪੱਥਰਾਂ ਦੇ ਸਥਾਨ ਉੱਤੇ ਲਗਾ ਦੇਣ ਅਤੇ ਜਾਜਕ ਹੋਰ ਚੂਨਾਂ ਲੈ ਕੇ ਘਰ ਨੂੰ ਲਿੱਪੇ।
43“ਜੇ ਪੱਥਰਾਂ ਨੂੰ ਕੱਢਣ ਅਤੇ ਘਰ ਨੂੰ ਛਿੱਲਣ ਅਤੇ ਲਿੱਪਣ ਤੋਂ ਬਾਅਦ ਉਹ ਰੋਗ ਦੁਬਾਰਾ ਘਰ ਵਿੱਚ ਦਿਖਾਈ ਦੇਵੇ,
44ਜਾਜਕ ਨੂੰ ਜਾ ਕੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜੇ ਰੋਗ ਘਰ ਵਿੱਚ ਫੈਲ ਜਾਵੇ, ਤਾਂ ਇਹ ਘਰ ਵਿੱਚ ਫੈਲਣ ਵਾਲਾ ਕੋੜ੍ਹ ਹੈ ਅਤੇ ਉਹ ਅਸ਼ੁੱਧ ਹੈ।
45ਉਹ ਉਸ ਘਰ ਨੂੰ ਢਾਹ ਦੇਵੇ ਇਸ ਦੇ ਪੱਥਰ, ਲੱਕੜਾਂ ਅਤੇ ਸਾਰੇ ਚੂਨੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਜਗ੍ਹਾ ਤੇ ਸੁੱਟ ਦਿੱਤਾ ਜਾਵੇ।