1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,
2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਆਖੋ, ‘ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ।
3ਭਾਵੇਂ ਇਹ ਉਸਦੇ ਸਰੀਰ ਵਿੱਚੋਂ ਵਗਦਾ ਰਹੇ ਜਾਂ ਬੰਦ ਰਹੇ ਤਾਂ ਵੀ ਇਹ ਉਸਨੂੰ ਅਸ਼ੁੱਧ ਕਰ ਦੇਵੇਗਾ, ਇਸ ਤਰ੍ਹਾਂ ਉਸਦਾ ਪ੍ਰਮੇਹ ਅਸ਼ੁੱਧ ਹੈ।
4“ ‘ਜਿਸ ਵੀ ਬਿਸਤਰੇ ਉੱਤੇ ਪ੍ਰਮੇਹ ਹੁੰਦਾ ਹੈ, ਉਹ ਅਸ਼ੁੱਧ ਹੋਵੇਗਾ ਅਤੇ ਜਿਸ ਚੀਜ਼ ਉੱਤੇ ਉਹ ਬੈਠਦਾ ਹੈ, ਉਹ ਅਸ਼ੁੱਧ ਹੋਵੇਗੀ।