ਲੇਵਿਆਂ 15

ਭਾਵੇਂ ਇਹ ਉਸਦੇ ਸਰੀਰ ਵਿੱਚੋਂ ਵਗਦਾ ਰਹੇ ਜਾਂ ਬੰਦ ਰਹੇ ਤਾਂ ਵੀ ਇਹ ਉਸਨੂੰ ਅਸ਼ੁੱਧ ਕਰ ਦੇਵੇਗਾ, ਇਸ ਤਰ੍ਹਾਂ ਉਸਦਾ ਪ੍ਰਮੇਹ ਅਸ਼ੁੱਧ ਹੈ।

Leviticus 15:3 (UKJV) And this shall be his uncleanness in his issue: whether his flesh run with his issue, or his flesh be stopped from his issue, it is his uncleanness.

1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਆਖੋ, ‘ਜੇਕਰ ਕਿਸੇ ਮਨੁੱਖ ਦੇ ਸਰੀਰ ਵਿੱਚ ਪ੍ਰਮੇਹ ਦਾ ਰੋਗ ਹੋਵੇ ਤਾਂ ਉਹ ਉਸ ਰੋਗ ਦੇ ਕਾਰਨ ਅਸ਼ੁੱਧ ਹੈ।

3ਭਾਵੇਂ ਇਹ ਉਸਦੇ ਸਰੀਰ ਵਿੱਚੋਂ ਵਗਦਾ ਰਹੇ ਜਾਂ ਬੰਦ ਰਹੇ ਤਾਂ ਵੀ ਇਹ ਉਸਨੂੰ ਅਸ਼ੁੱਧ ਕਰ ਦੇਵੇਗਾ, ਇਸ ਤਰ੍ਹਾਂ ਉਸਦਾ ਪ੍ਰਮੇਹ ਅਸ਼ੁੱਧ ਹੈ।

4“ ‘ਜਿਸ ਵੀ ਬਿਸਤਰੇ ਉੱਤੇ ਪ੍ਰਮੇਹ ਹੁੰਦਾ ਹੈ, ਉਹ ਅਸ਼ੁੱਧ ਹੋਵੇਗਾ ਅਤੇ ਜਿਸ ਚੀਜ਼ ਉੱਤੇ ਉਹ ਬੈਠਦਾ ਹੈ, ਉਹ ਅਸ਼ੁੱਧ ਹੋਵੇਗੀ।

5ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.