ਲੇਵਿਆਂ 15

ਕੋਈ ਵੀ ਬਿਸਤਰਾ ਜਿਸ ਤੇ ਉਹ ਲੇਟਦੀ ਹੈ, ਜਦੋਂ ਤੱਕ ਕਿ ਉਸ ਦਾ ਪ੍ਰਮੇਹ ਜਾਰੀ ਰਹਿੰਦਾ ਹੈ, ਅਸ਼ੁੱਧ ਹੋਵੇਗਾ ਜਿਵੇਂ ਕਿ ਉਸ ਦੇ ਮਾਸਿਕ ਮਾਹਵਾਰੀ ਦੌਰਾਨ ਉਸ ਦਾ ਬਿਸਤਰਾ ਅਤੇ ਜਿੱਥੇ ਵੀ ਉਹ ਬੈਠਦੀ ਹੈ, ਉਹ ਅਸ਼ੁੱਧ ਹੋਵੇਗੀ ਜਿਵੇਂ ਕਿ ਉਸ ਦੀ ਮਾਹਵਾਰੀ ਦੇ ਦੌਰਾਨ।

Leviticus 15:26 (UKJV) Every bed whereon she lies all the days of her issue shall be unto her as the bed of her separation: and whatsoever she sits upon shall be unclean, as the uncleanness of her separation.

24“ ‘ਜੇਕਰ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦਾ ਲਹੂ ਲੱਗ ਜਾਵੇ ਤਾਂ ਉਹ ਮਨੁੱਖ ਸੱਤ ਦਿਨ ਤੱਕ ਅਸ਼ੁੱਧ ਰਹੇ ਅਤੇ ਜਿਸ ਕਿਸੇ ਬਿਸਤਰੇ ਉੱਤੇ ਉਹ ਲੰਮਾ ਪੈਂਦਾ ਹੈ, ਉਹ ਅਸ਼ੁੱਧ ਠਹਿਰੇ।

25“ ‘ਜਦੋਂ ਕਿਸੇ ਔਰਤ ਨੂੰ ਮਾਹਵਾਰੀ ਤੋਂ ਇਲਾਵਾ ਕਿਸੇ ਹੋਰ ਸਮੇਂ ਵਿੱਚ ਕਈ ਦਿਨਾਂ ਤੱਕ ਖੂਨ ਆਉਂਦਾ ਹੈ ਜਾਂ ਮਾਹਵਾਰੀ ਤੋਂ ਬਾਅਦ ਵੀ ਖੂਨ ਨਿਕਲਦਾ ਹੈ, ਤਾਂ ਉਹ ਉਸ ਸਮੇਂ ਤੱਕ ਅਸ਼ੁੱਧ ਰਹੇਗੀ ਜਿੰਨਾ ਚਿਰ ਉਸ ਨੂੰ ਮਾਹਵਾਰੀ ਦੇ ਦਿਨਾਂ ਵਿੱਚ ਖੂਨ ਆਉਂਦਾ ਹੈ।

26ਕੋਈ ਵੀ ਬਿਸਤਰਾ ਜਿਸ ਤੇ ਉਹ ਲੇਟਦੀ ਹੈ, ਜਦੋਂ ਤੱਕ ਕਿ ਉਸ ਦਾ ਪ੍ਰਮੇਹ ਜਾਰੀ ਰਹਿੰਦਾ ਹੈ, ਅਸ਼ੁੱਧ ਹੋਵੇਗਾ ਜਿਵੇਂ ਕਿ ਉਸ ਦੇ ਮਾਸਿਕ ਮਾਹਵਾਰੀ ਦੌਰਾਨ ਉਸ ਦਾ ਬਿਸਤਰਾ ਅਤੇ ਜਿੱਥੇ ਵੀ ਉਹ ਬੈਠਦੀ ਹੈ, ਉਹ ਅਸ਼ੁੱਧ ਹੋਵੇਗੀ ਜਿਵੇਂ ਕਿ ਉਸ ਦੀ ਮਾਹਵਾਰੀ ਦੇ ਦੌਰਾਨ।

27ਕੋਈ ਵੀ ਜੋ ਉਹਨਾਂ ਨੂੰ ਛੂੰਹਦਾ ਹੈ ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

28“ ‘ਜਦੋਂ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਂਦੀ ਹੈ, ਤਾਂ ਉਸ ਨੂੰ ਸੱਤ ਦਿਨਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.