ਲੇਵਿਆਂ 15

ਕੋਈ ਵੀ ਜੋ ਉਹਨਾਂ ਨੂੰ ਛੂੰਹਦਾ ਹੈ ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

Leviticus 15:27 (UKJV) And whosoever touches those things shall be unclean, and shall wash his clothes, and bathe himself in water, and be unclean until the even.

25“ ‘ਜਦੋਂ ਕਿਸੇ ਔਰਤ ਨੂੰ ਮਾਹਵਾਰੀ ਤੋਂ ਇਲਾਵਾ ਕਿਸੇ ਹੋਰ ਸਮੇਂ ਵਿੱਚ ਕਈ ਦਿਨਾਂ ਤੱਕ ਖੂਨ ਆਉਂਦਾ ਹੈ ਜਾਂ ਮਾਹਵਾਰੀ ਤੋਂ ਬਾਅਦ ਵੀ ਖੂਨ ਨਿਕਲਦਾ ਹੈ, ਤਾਂ ਉਹ ਉਸ ਸਮੇਂ ਤੱਕ ਅਸ਼ੁੱਧ ਰਹੇਗੀ ਜਿੰਨਾ ਚਿਰ ਉਸ ਨੂੰ ਮਾਹਵਾਰੀ ਦੇ ਦਿਨਾਂ ਵਿੱਚ ਖੂਨ ਆਉਂਦਾ ਹੈ।

26ਕੋਈ ਵੀ ਬਿਸਤਰਾ ਜਿਸ ਤੇ ਉਹ ਲੇਟਦੀ ਹੈ, ਜਦੋਂ ਤੱਕ ਕਿ ਉਸ ਦਾ ਪ੍ਰਮੇਹ ਜਾਰੀ ਰਹਿੰਦਾ ਹੈ, ਅਸ਼ੁੱਧ ਹੋਵੇਗਾ ਜਿਵੇਂ ਕਿ ਉਸ ਦੇ ਮਾਸਿਕ ਮਾਹਵਾਰੀ ਦੌਰਾਨ ਉਸ ਦਾ ਬਿਸਤਰਾ ਅਤੇ ਜਿੱਥੇ ਵੀ ਉਹ ਬੈਠਦੀ ਹੈ, ਉਹ ਅਸ਼ੁੱਧ ਹੋਵੇਗੀ ਜਿਵੇਂ ਕਿ ਉਸ ਦੀ ਮਾਹਵਾਰੀ ਦੇ ਦੌਰਾਨ।

27ਕੋਈ ਵੀ ਜੋ ਉਹਨਾਂ ਨੂੰ ਛੂੰਹਦਾ ਹੈ ਉਹ ਅਸ਼ੁੱਧ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹਿਣਗੇ।

28“ ‘ਜਦੋਂ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋ ਜਾਂਦੀ ਹੈ, ਤਾਂ ਉਸ ਨੂੰ ਸੱਤ ਦਿਨਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਉਹ ਰਸਮੀ ਤੌਰ ਤੇ ਸ਼ੁੱਧ ਹੋ ਜਾਵੇਗੀ।

29ਅੱਠਵੇਂ ਦਿਨ ਉਸਨੂੰ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਲੈ ਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਕੋਲ ਲਿਆਉਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.