5ਜੋ ਕੋਈ ਵੀ ਉਸਦੇ ਬਿਸਤਰੇ ਨੂੰ ਛੂਹਦਾ ਹੈ ਉਸਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
6ਜੋ ਕੋਈ ਕਿਸੇ ਅਜਿਹੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਪ੍ਰਮੇਹ ਵਾਲਾ ਆਦਮੀ ਬੈਠਾ ਸੀ, ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
7“ ‘ਜੋ ਕੋਈ ਉਸ ਆਦਮੀ ਨੂੰ ਛੂਹ ਲਵੇ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
8“ ‘ਜੇਕਰ ਉਹ ਆਦਮੀ ਕਿਸੇ ਸ਼ੁੱਧ ਵਿਅਕਤੀ ਉੱਤੇ ਥੁੱਕਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
9“ ‘ਸਵਾਰੀ ਵੇਲੇ ਆਦਮੀ ਜਿਸ ਚੀਜ਼ ਉੱਤੇ ਬੈਠਦਾ ਹੈ, ਉਹ ਹਰ ਚੀਜ਼ ਅਸ਼ੁੱਧ ਹੋਵੇਗੀ।