7“ ‘ਜੋ ਕੋਈ ਉਸ ਆਦਮੀ ਨੂੰ ਛੂਹ ਲਵੇ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
8“ ‘ਜੇਕਰ ਉਹ ਆਦਮੀ ਕਿਸੇ ਸ਼ੁੱਧ ਵਿਅਕਤੀ ਉੱਤੇ ਥੁੱਕਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
9“ ‘ਸਵਾਰੀ ਵੇਲੇ ਆਦਮੀ ਜਿਸ ਚੀਜ਼ ਉੱਤੇ ਬੈਠਦਾ ਹੈ, ਉਹ ਹਰ ਚੀਜ਼ ਅਸ਼ੁੱਧ ਹੋਵੇਗੀ।
10ਅਤੇ ਜੇਕਰ ਕੋਈ ਵਿਅਕਤੀ ਉਸਦੇ ਅਧੀਨ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜੋ ਕੋਈ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।
11“ ‘ਜਿਹੜਾ ਆਦਮੀ ਜਿਸਨੂੰ ਪ੍ਰਮੇਹ ਹੈ, ਉਹ ਆਪਣੇ ਹੱਥਾਂ ਨੂੰ ਪਾਣੀ ਨਾਲ ਧੋਤੇ ਬਿਨਾਂ ਛੂਹ ਲਵੇ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।