19ਉਹ ਕੁਝ ਲਹੂ ਆਪਣੀ ਉਂਗਲੀ ਨਾਲ ਉਸ ਉੱਤੇ ਸੱਤ ਵਾਰੀ ਛਿੜਕੇ ਤਾਂ ਜੋ ਇਸ ਨੂੰ ਸ਼ੁੱਧ ਕੀਤਾ ਜਾ ਸਕੇ ਅਤੇ ਇਸਰਾਏਲੀਆਂ ਦੀ ਅਸ਼ੁੱਧਤਾ ਤੋਂ ਪਵਿੱਤਰ ਕੀਤਾ ਜਾ ਸਕੇ।
20“ਜਦੋਂ ਹਾਰੋਨ ਅੱਤ ਪਵਿੱਤਰ ਸਥਾਨ, ਮੰਡਲੀ ਦੇ ਤੰਬੂ ਅਤੇ ਜਗਵੇਦੀ ਲਈ ਪ੍ਰਾਸਚਿਤ ਕਰ ਲਵੇ, ਤਾਂ ਉਹ ਜਿਉਂਦੇ ਬੱਕਰੇ ਨੂੰ ਅੱਗੇ ਲਿਆਵੇ।
21ਹਾਰੋਨ ਜਿਉਂਦੇ ਬੱਕਰੇ ਦੇ ਸਿਰ ਉੱਤੇ ਦੋਵੇਂ ਹੱਥ ਰੱਖੇ ਅਤੇ ਇਸ ਉੱਤੇ ਇਸਰਾਏਲੀਆਂ ਦੀਆਂ ਸਾਰੀਆਂ ਬੁਰਾਈਆਂ ਅਤੇ ਬਗਾਵਤ ਦਾ ਇਕਰਾਰ ਕਰੇ, ਉਹਨਾਂ ਦੇ ਸਾਰੇ ਪਾਪ ਅਤੇ ਉਹਨਾਂ ਨੂੰ ਬੱਕਰੇ ਦੇ ਸਿਰ ਤੇ ਰੱਖੇ। ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ।
22ਉਹ ਬੱਕਰਾ ਉਹਨਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ; ਅਤੇ ਆਦਮੀ ਇਸਨੂੰ ਉਜਾੜ ਵਿੱਚ ਛੱਡ ਦੇਵੇ।
23“ਫਿਰ ਹਾਰੋਨ ਨੂੰ ਮੰਡਲੀ ਵਾਲੇ ਤੰਬੂ ਵਿੱਚ ਜਾਣਾ ਚਾਹੀਦਾ ਹੈ ਅਤੇ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਕਤਾਨੀ ਦੇ ਕੱਪੜਿਆਂ ਨੂੰ ਲਾਹ ਦੇਵੇ ਅਤੇ ਉਹ ਉਹਨਾਂ ਨੂੰ ਉੱਥੇ ਹੀ ਛੱਡ ਦੇਵੇ।